ਕੈਨੇਡਾ ‘ਚ ਸਤਪਾਲ ਸਿੰਘ ਜੌਹਲ ਦੀ ਅਹਿਮ ਨਿਯੁਕਤੀ

satpalsinghjohalਕੈਨੇਡਾ ‘ਚ ਉਂਟਾਰੀਓ ਸਰਕਾਰ ਨੇ ਉੱਘੇ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਨੂੰ ਕੌ ਾਸਲ ਆਫ ਆਡਿਓਲੋਜਿਸਟਸ ਐਾਡ ਸਪੀਚ-ਲੈਂਗੂਏਜ ਪਥਾਲੋਜਿਸਟਸ (ਸੀ. ਏ. ਐਸ. ਐਲ. ਪੀ. ਓ.) ਦਾ ਮੈਂਬਰ ਨਿਯੁਕਤ ਕੀਤਾ ਹੈ | ਪ੍ਰਾਂਤ ਦੀ ਮੁੱਖ ਮੰਤਰੀ ਕੈਥਲਿਨ ਵਿਨ ਦੀ ਕੈਬਨਿਟ ਮੀਟਿੰਗ ਵਿਚ ਸ: ਜੌਹਲ ਦੀ ਇਸ ਅਹਿਮ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਗਈ ਅਤੇ ਉਂਟਾਰੀਓ ਵਿਧਾਨ ਸਭਾ ਦੀ ਰੀਵਿਊ ਕਮੇਟੀ ਵੱਲੋਂ ਹਰੀ ਝੰਡੀ ਦਿੱਤੇ ਜਾਣ ਤੋਂ ਬਾਅਦ ਲੈਫਟੀਨੈਂਟ ਗਵਰਨਰ ਏਲਿਜ਼ਾਬੈਥ ਡਾਊਡਸਵੈਲ ਨੇ ਆਰਡਰ-ਇਨ-ਕੌ ਾਸਲ ਜਾਰੀ ਕੀਤਾ ਹੈ | ਸੀ. ਏ. ਐਸ. ਐਲ. ਪੀ. ਓ. ਰਾਜ ਸਰਕਾਰ ਦੀ ਏਜੰਸੀ ਹੈ, ਜਿਸ ਵਿਚ ਨਿਯੁਕਤੀ ਕੈਬਨਿਟ ਦੀ ਪ੍ਰਵਾਨਗੀ ਨਾਲ ਹੁੰਦੀ ਹੈ ਅਤੇ ਸ: ਜੌਹਲ ਇਸ ਏਜੰਸੀ ਵਿਚ ਨਿਯੁਕਤ ਹੋਣ ਵਾਲੇ ਪਹਿਲੇ ਪੰਜਾਬੀ ਹਨ | ਇਸ ਮੌਕੇ ‘ਤੇ ਸਤਪਾਲ ਸਿੰਘ ਜੌਹਲ ਨੇ ਉਂਟਾਰੀਓ ਸਰਕਾਰ ਵੱਲੋਂ ਪ੍ਰਗਟਾਏ ਗਏ ਭਰੋਸੇ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਜ਼ਿੰਮੇਵਾਰੀ ਲਗਨ ਨਾਲ ਨਿਭਾਈ ਜਾਵੇਗੀ|

 

Install Punjabi Akhbar App

Install
×