ਆਸਟਰੇਲੀਆ ਨਾਲੋਂ ਕੈਨੇਡਾ ਬਣਿਆ ਭਾਰਤੀਆਂ ਲਈ ਪਹਿਲੀ ਪਸੰਦ

ਆਸਟਰੇਲੀਆ ‘ਚ ਹੁੰਨਰਮੰਦ ਕਾਮੇ ਲੱਭਣਾ ਹੁਣ ਦੂਰ ਦੀ ਕੌਡੀ ਬਣੀ

(ਬ੍ਰਿਸਬੇਨ) ਲੰਬੇ ਸਮੇਂ ਤੋਂ ਹੁਨਰਮੰਦ ਕਾਮਿਆਂ ਲਈ ਪਸੰਦੀਦਾ ਮੁਲਕ ਰਿਹਾਆਸਟਰੇਲੀਆ ਨੂੰ ਮਾਹਰਾਂ ਅਨੁਸਾਰ ਮਹਾਂਮਾਰੀ ਦੌਰਾਨ ਮੌਰੀਸਨ ਸਰਕਾਰ ਵੱਲੋਂ ਅਸਥਾਈ ਪ੍ਰਵਾਸੀਆਂ ਉੱਤੇ ਲਗਾਈਆਂਗਈਆਂ ਠੋਸ ਪਾਬੰਦੀਆਂ ਜਿਵੇਂ ਆਪਣੇ ਦੇਸ਼ ਵਾਪਸ ਜਾਣ ਦੀ ਸਲਾਹ, ਵਿੱਤੀ ਸਹਾਇਤਾ ਤੋਂ ਇਨਕਾਰ ਅਤੇ ਵੀਜ਼ਿਆਂ ‘ਚਲੰਬੀ ਉਡੀਕ ਕਾਰਨ ਦੇਸ਼ ਦੀ ਸਾਖ ਨੂੰ ਵੱਡੀ ਢਾਹ ਲੱਗੀ ਹੈ। ਮੌਜੂਦਾ ਸਮੇਂ ਸਖ਼ਤ ਵੀਜ਼ਾ ਨੀਤੀਆਂ ਦੇ ਚੱਲਦਿਆਂ ਬਹੁਤੇਭਾਰਤੀ ਕੌਮਾਂਤਰੀ ਪਾੜ੍ਹੇ ਅਤੇ ਹੁਨਰਮੰਦ ਕਾਮੇ ਆਸਟਰੇਲੀਆ ਦੀ ਬਜਾਏ ਕੈਨੇਡਾ ਆਦਿ ਦੇਸ਼ਾਂ ਨੂੰ ਤਰਜੀਹ ਦੇ ਰਹੇ ਹਨ।’ਰੈਂਡਸਟੈਡ ਆਸਟ੍ਰੇਲੀਆ’ ਦੇ ਡਾਟਾ ਇੰਜਨੀਅਰਿੰਗ ਅਤੇ ਵਿਸ਼ਲੇਸ਼ਣ ਵਿਭਾਗ ਤੋਂ ਨਾਥਨ ਸਭਰਵਾਲ ਦਾ ਮੰਨਣਾ ਹੈ ਕਿਤਕਨੀਕੀ ਉਦਯੋਗਾਂ ਵਿੱਚ ਚੰਗੀ ਕਾਬਲੀਅਤ ਵਾਲੇ ਕਾਮੇ ਲੱਭਣਾ ਇਸ ਸਮੇਂ ਸਭ ਤੋਂ ਮੁਸ਼ਕਿਲ ਕਾਰਜ ਬਣ ਗਿਆ ਹੈ।ਪਰਵਾਸੀਆਂ ‘ਚ ਆਸਟਰੇਲਿਆਈ ਵੀਜ਼ਾ ਨੀਤੀ ਪ੍ਰਤੀ ਅਵਿਸ਼ਵਾਸ ਅਜੇ ਵੀ ਕਾਇਮ ਹੈ। ਜਿੱਥੇ 38 ਮਿਲੀਅਨ ਦੀਆਬਾਦੀ ਵਾਲੇ ਕੈਨੇਡਾ ਦੀਆਂ ਭਵਿੱਖੀ ਯੋਜਨਾਵਾਂ ਅਧੀਨ 2023 ਵਿੱਚ 4,65,000 ਨਵੇਂ ਸਥਾਈ ਨਿਵਾਸੀਆਂ, 2024 ਵਿੱਚ 4,85,000 ਅਤੇ 2025 ਵਿੱਚ 5,00,000 ਨਵੇਂ ਸਥਾਈ ਨਿਵਾਸੀਆਂ ਦਾ ਟੀਚਾ ਰੱਖਿਆ ਹੈ। ਉੱਥੇ26 ਮਿਲੀਅਨ ਦੀ ਆਬਾਦੀ ਵਾਲੇ ਆਸਟਰੇਲੀਆ ਵਿੱਚ 2022-23 ਮਾਈਗ੍ਰੇਸ਼ਨ ਪ੍ਰੋਗਰਾਮ ਤਹਿਤ ਇਸ ਵਿੱਤੀ ਸਾਲਵਿੱਚ ਸਥਾਈ ਹੁਨਰਮੰਦ ਅਤੇ ਪਰਵਾਰਕ ਵੀਜ਼ਿਆਂ ਦੀ ਗਿਣਤੀ 1,60,000 ਤੋਂ ਵਧਾ ਕੇ 1,95,000 ਹੀ ਕੀਤੀ ਗਈਹੈ। 

ਇਮੀਗ੍ਰੇਸ਼ਨ ਮੰਤਰੀ ਐਂਡਰਿਊ ਜ਼ਾਈਲਜ਼ ਅਨੁਸਾਰ ਜੁਲਾਈ 2022 ਤੋਂ ਸਤੰਬਰ ਤੱਕ ਆਉਣ ਵਾਲੇ ਅਸਥਾਈ ਹੁਨਰਮੰਦਕਾਮਿਆਂ ਵਿੱਚੋਂ 11,000 ਤੋਂ ਵੱਧ ਭਾਰਤੀ ਸਨ ਜੋ ਕਿ ਇਸ ਦੇ ਕੁੱਲ ਅਨੁਪਾਤ ਦਾ 20 ਫ਼ੀਸਦ ਬਣਦਾ ਹੈ। ਸਰਕਾਰ ਨੇਆਸਟਰੇਲੀਆ ਵਿੱਚ 20,000 ਵਾਧੂ ਯੂਨੀਵਰਸਿਟੀ ਸਥਾਨਾਂ ਦਾ ਐਲਾਨ ਵੀ ਕੀਤਾ ਹੈ ਅਤੇ 1,80,000 ਫੀਸ-ਮੁਕਤਟੇਫ ਸਥਾਨਾਂ ‘ਚ ਵੀ ਵਾਧਾ ਕੀਤਾ ਹੈ। ਉੱਧਰ ਵਪਾਰੀ ਵਰਗ ਦਾ ਕਹਿਣਾ ਹੈ ਕਿ ਦੇਸ਼ ਦੀ ਮੌਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਦੀਸਮੀਖਿਆ ਜਲਦ ਹੋਣੀ ਚਾਹੀਦੀ ਹੈ ਤਾਂਕਿ ਹੁੰਨਰਮੰਦ ਪਰਵਾਸੀਆਂ ਦੇ ਦਾਖਲੇ ਨੂੰ ਯਕੀਨੀ ਬਣਾਇਆ ਜਾ ਸਕੇ।