ਕਨੈਡਾ ਨੇ ਕੀਤਾ ‘ਪਰਾਊਡ ਬਾਇਜ਼’ ਨੂੰ ਬੈਨ -ਆਸਟ੍ਰੇਲੀਆ ਉਪਰ ਵੀ ਇਸੇ ਤਰਜ ਉਪਰ ਪਿਆ ਪ੍ਰੈਸ਼ਰ

(ਵਿਕਟੋਰੀਆ ਪੁਲਿਸ ਵੱਲੋਂ ਗ੍ਰਿਫਤ ਵਿੱਚ ਲਿਆ ਗਿਆ ਪਰਾਊਡ ਬਾਇਜ਼ ਗਰੁੱਪ ਦਾ ਇੰਕ ਕਾਰਕੁਨ)

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੈਨੇਡਾ ਵਿੱਚ ਪਰਾਊਡ ਬਾਇਜ਼ ਨਾਮ ਦੇ ਸੰਗਠਨ ਨੂੰ ਗੈਰ-ਕਾਨੂੰਨੀ ਅਤੇ ਨਫ਼ਰਤ ਫੈਲਾਉਣ ਵਾਲਾ ਸੰਗਠਨ ਘੋਸ਼ਿਤ ਕਰਕੇ ਇਸ ਉਪਰ ਪਾਬੰਧੀ ਲਗਾ ਦਿੱਤੀ ਗਈ ਹੈ ਜਦੋਂ ਕਿ ਇਸੇ ਤਰਜ ਉਪਰ ਆਸਟ੍ਰੇਲੀਆ ਨੂੰ ਵੀ ਇਸ ਸੰਗਠਨ ਨੂੰ ਬੈਨ ਕਰਨ ਲਈ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ। ਕੈਨੇਡਾ ਦੇ ਨਫ਼ਰਤਾਂ ਫੈਲਾਉਣ ਵਾਲੀਆਂ ਸੰਸਥਾਵਾਂ ਦੇ ਖ਼ਿਲਾਫ਼ ਕੰਮ ਕਰ ਰਹੀ ਇੱਕ ਸੰਸਥਾ ਦੇ ਚੇਅਰਪਰਸਨ ਬੈਰਨੀ ਫਾਰਬਰ ਨੇ ਕਿਹਾ ਕਿ ਸਭ ਜਾਣਦੇ ਹਨ ਕਿ ਆਸਟ੍ਰੇਲੀਆ ਦੇ ਨਾਗਰਿਕ ਇੱਕ ਆਤੰਕਵਾਦੀ ਨੇ ਕਰਾਈਸਟਚਰਚ ਵਿਖੇ ਇੱਕ ਮਸਜਿਦ ਅੰਦਰ ਅਜਿਹੀ ਘਿਨੌਣੀ ਗਤੀਵਿਧੀ ਦੇ ਤਹਿਤ ਹੀ ਹਮਲਾ ਕਰਕੇ ਕਈ ਲੋਕਾਂ ਨੂੰ ਮਾਰ ਮੁਕਾਇਆ ਸੀ ਅਤੇ ਕਈਆਂ ਨੂੰ ਜ਼ਖ਼ਮੀ ਕਰ ਦਿੱਤਾ ਸੀ ਅਤੇ ਸਭ ਨੂੰ ਪਤਾ ਹੈ ਕਿ ਉਕਤ ਆਤੰਕਵਾਦੀ ਵੀ ਇਸੇ ਪਰਾਊਡ ਬਾਇਜ਼ ਵਾਲੇ ਸੰਗਠਨ ਦਾ ਹੀ ਕਾਰਕੁਨ ਸੀ ਅਤੇ ਸਭ ਨੇ ਮਿਲਕੇ ਇਹ ਸਾਜ਼ਿਸ਼ -ਇਸ ਖਾਸ ਫਿਰਕੇ ਦੇ ਖ਼ਿਲਾ ਘੜੀ ਸੀ ਅਤੇ ਇਸ ਨੂੰ ਕਈ ਜਾਨਾਂ ਲੈ ਕੇ ਅੰਜਾਮ ਚੜ੍ਹਾਇਆ ਸੀ।
ਆਸਟ੍ਰੇਲੀਆਈ ਚਾਰਲਸ ਯੂਨੀਵਰਸਿਟੀ (ਆਤੰਕਵਾਦੀ ਸੰਗਠਨਾਂ) ਦੇ ਡਾਇਰੈਕਟਰ ਲੇਵੀ ਵੈਸਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇਸ਼ ਇੱਕ ਅਜਿਹਾ ਦੇਸ਼ ਹੈ ਜਿੱਥੇ ਕਿ ਇੰਟੈਲੀਜੈਂਸ (ਖੁਫੀਆ ਵਿਭਾਗ) ਬਹੁਤ ਹੀ ਸੁਚੇਤ ਹੋ ਕੇ ਅਤੇ ਸੁਚੱਜੇ ਢੰਗ ਨਾਲ ਕੰਮ ਕਰਦਾ ਹੈ ਅਤੇ ਅਗਰ ਕਿਸੇ ਸੰਗਠਨ ਨੂੰ ਇੱਥੇ ਆਤੰਕਵਾਦੀ ਗਤੀਵਿਧੀਆਂ ਵਿੱਚ ਵਿਲੁਪਤ ਪਾਇਆ ਜਾਂਦਾ ਹੈ ਤਾਂ ਬਹੁਤ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਦੇ ਤਹਿਤ ਹੀ ਉਕਤ ਸੰਗਠਨ ਨੂੰ ਆਤੰਕਵਾਦੀ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਮਹਿਜ਼ ਕਿਸੇ ਹੋਰ ਦੇ ਕਹਿਣ ਤੇ ਹੀ ਅਤੇ ਜਾਂ ਫੇਰ ਸਵਾਸਤਿਕ ਵਾਲਾ ਝੰਡਾ ਫਹਿਰਾਉਣ ਕਾਰਨ ਹੀ ਕਿਸੇ ਨੂੰ ਆਤੰਕਵਾਦੀ ਘੋਸ਼ਿਤ ਨਹੀਂ ਕਰ ਦਿੱਤਾ ਜਾਂਦਾ। ਪਰੰਤੂ ਫੇਰ ਵੀ ਅਸੀਂ ਅੰਤਰ-ਰਾਸ਼ਟਰੀ ਪੱਧਰ ਦੀ ਇਸ ਸਲਾਹ ਨੂੰ ਅਣਗੌਲਿਆ ਨਹੀਂ ਕਰਾਂਗੇ ਅਤੇ ਇਸ ਲਈ ਗੱਲਬਾਤ ਗ੍ਰਹਿ ਮੰਤਰਾਲੇ ਨਾਲ ਚੱਲ ਰਹੀ ਹੈ ਅਤੇ ਜ਼ਰੂਰਤ ਪੈਣ ਤੇ ਉਚਿਤ ਕਦਮ ਛੇਤੀ ਹੀ ਚੁਕੇ ਜਾ ਸਕਦੇ ਹਨ।

Install Punjabi Akhbar App

Install
×