ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

johanਕੈਨੇਡਾ ਦੇ ਵਿਦੇਸ਼ ਮੰਤਰੀ ਜਾਨ ਬੇਅਰਡ ਨੇ ਐਲਾਨ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਹੱਟ ਰਹੇ ਹਨ ਅਤੇ ਉਹ ਆਗਾਮੀ ਚੋਣਾਂ ‘ਚ ਨਹੀਂ ਲੜਨਗੇ। ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਕਰੀਬੀਆਂ ਵਿਚੋਂ ਇਕ ਦਾ ਸਰਕਾਰ ਤੋਂ ਹਟਣਾ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਬੇਅਰਡ ਨੇ ਸੰਸਦ ਨੂੰ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਹਾਰਪਰ ਨਾਲ ਗੱਲ ਕੀਤੀ ਸੀ ਅਤੇ ਉਨ੍ਹਾਂ ਨੇ ਦੱਸਿਆ ਕਿ ਉਹ ਮੰਤਰੀ ਮੰਡਲ ਤੋਂ ਹੱਟ ਰਹੇ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੀ ਚੋਣ ਨਾ ਲੜਨ ਦੀ ਵੀ ਗੱਲ ਕੀਤੀ ਹੈ। 45 ਸਾਲਾਂ ਬੇਅਰਡ ਨੇ ਮੰਤਰੀ ਮੰਡਲ ਤੋਂ ਹਟਣ ਦਾ ਕਾਰਨ ਨਹੀਂ ਦੱਸਿਆ। ਉਹ ਕੈਨੇਡਾ ਦੀ ਸਿਆਸਤ ‘ਚ ਪਿਛਲੇ 20 ਸਾਲਾਂ ਤੋਂ ਹਨ। ਉਨ੍ਹਾਂ ਨੇ ਵੱਡੇ ਕੌਮਾਂਤਰੀ ਮੁੱਦਿਆਂ ‘ਤੇ ਕੈਨੇਡਾ ਲਈ ਜ਼ਿਆਦਾ ਜ਼ੋਰਦਾਰ ਭੂਮਿਕਾ ਤਿਆਰ ਕੀਤੀ ਸੀ।