ਕੈਨੇਡਾ ’ਚ ਕ੍ਰੈਡਿਟ ਕਾਰਡਾਂ ਰਾਹੀ ਫਰਾਡ ਕਰਨ ਦੇ ਦੋਸ਼ ਹੇਠ ਹਾਲੀਵੁੱਡ ਨਾਮੀਂ ਲਿਮੋ ਸਰਵਿਸ ਦਾ ਮਾਲਕ ਰੁਪਿੰਦਰ ਸਿੰਘ ਬਰਾੜ ਚਾਰਜ਼

ਨਿਊਯਾਰਕ/ ਵਿਨੀਪੈਗ — ਬੀਤੇਂ ਦਿਨ ਕੈਨੇਡਾ ਦੇ ਵਿਨੀਪੈਗ ਦੀ ਇਕ ਲਿਮੋਜਿਨ ਕੰਪਨੀ ਹਾਲੀਵੁੱਡ ਲਿਮੋ ਸਰਵਿਸ ਦੇ ਮਾਲਕ ਵਿਨੀਪੈਗ ਵਾਸੀ ਰੁਪਿੰਦਰ ਸਿੰਘ ਬਰਾੜ (36) ਨੂੰ ਵਿਨੀਪੈਗ ਪੁਲਿਸ ਦੀ ਵਿੱਤੀ ਅਪਰਾਧ ਇਕਾਈ ਦੁਆਰਾ ਲਗਭਗ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਬਹੁਤ ਸਾਰੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਤਹਿਤ ਚਾਰਜ਼ ਕੀਤਾ ਗਿਆ ਹੈ, ਦੋਸ਼ਾਂ ਤਹਿਤ ਵੱਖ-ਵੱਖ ਢੰਗਾ ਰਾਹੀਂ ਲੱਖਾ ਡਾਲਰ ਦੀ ਧੋਖਾਧੜੀ ਕੀਤੀ ਗਈ ਸੀ।ਵਿਨੀਪੈਗ ਪੁਲਿਸ ਦੇ ਦੋਸ਼ਾਂ ਮੁਤਾਬਕ 2 ਜੁਲਾਈ, 2018 ਅਤੇ 10 ਅਕਤੂਬਰ, 2019 ਦੇ ਵਿਚਕਾਰ, 23 ਵੱਖ-ਵੱਖ ਕ੍ਰੈਡਿਟ ਕਾਰਡਾਂ ਦੀ ਵਰਤੋਂ ਨਾਲ ਅਣਅਧਿਕਾਰਤ ਲੈਣ-ਦੇਣ ਲਈ ਕੀਤਾ ਗਿਆ ਸੀ, ਇਸ ਲਿਮੋ- ਸਰਵਿਸ ਵੱਲੋ ਕਰੀਬ ਇੱਕ ਮਿਲੀਅਨ ਦੇ ਕਰੀਬ ਡਾਲਰਾਂ ਨੂੰ ਜੋ ਧੋਖਾਧੜੀ ਰਾਹੀਂ ਇੱਕਠੇ ਕੀਤੇ ਗਏ ਸਨ ਬਾਅਦ ਵਿੱਚ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ ਸਨ।

Install Punjabi Akhbar App

Install
×