ਵਾਤਾਵਰਨ ਦੀ ਸ਼ੁੱਧਤਾ ਲਈ ਸੁਸਾਇਟੀ ਵਲੋਂ ਪੌਦੇ ਲਾਉਣ ਦੀ ਮੁਹਿੰਮ ਲਗਾਤਾਰ ਜਾਰੀ

ਫਰੀਦਕੋਟ:- ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ’ ਵੱਲੋਂ ਵਣ ਵਿਭਾਗ ਦੇ ਸਹਿਯੋਗ ਨਾਲ 800 ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟੇ ਲਾਏ ਗਏ, ਜਿਸ ਵਿੱਚઠਸਵਾਂਝਣਾ, ਔਲਾ, ਪਪੀਤਾ, ਕਚਨਾਰ, ਅਮਰੂਦ, ਕਨੇਰ, ਅਮਲਤਾਸ, ਡਕੋਮਾ ਆਦਿ ਸ਼ਾਮਲ ਹਨ। ਇਸ ਬਾਰੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਦੱਸਿਆ ਕਿ ਪਿਛਲੇ 9 ਸਾਲ ਤੋਂ ਇਹ ਸੇਵਾ ਕੀਤੀ ਜਾ ਰਹੀ ਹੈ, ਇਸ ਵਾਰ 800 ਬੂਟੇ ਨਗਰ ਚੰਦਬਾਜਾ ਵਿਖੇ ਲਾ ਕੇ ਸਾਰੇ ਪਿੰਡ ਦੀਆਂઠਮੇਨ ਗਲੀਆਂ ਨੂੰ ਕਵਰ ਕੀਤਾ ਗਿਆ ਹੈ, ਪਿੰਡ ਦੇ ਛੋਟੇ-ਵੱਡੇ ਹਰ ਨਾਗਰਿਕ ਵੱਲੋਂ ਇਸ ਕਾਰਜ ‘ਚ ਸਹਿਯੋਗ ਦਿੱਤਾ ਗਿਆ ਹੈ।ઠਹਰਵਿੰਦਰ ਸਿੰਘ ਨਿਸ਼ਕਾਮ ਅਤੇ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਧਰਤੀ ਹਵਾ ਤੇ ਪਾਣੀ ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਉਪਰਾਲੇ ਕਰਨੇ ਚਾਹੀਦੇ ਹਨ। ਇਸ ਤੋਂ ਪਹਿਲਾਂ ਵੀ ਸੁਸਾਇਟੀ ਵੱਲੋਂ ਪਿਛਲੇ ਸਾਲਾਂ ‘ਚ 8,000 ਦੇ ਕਰੀਬ ਬੂਟੇ ਵੱਖ-ਵੱਖ ਪਿੰਡਾਂ ‘ਚ ਲਾਏ ਗਏ ਹਨ। ਜਗਜੀਵਨ ਸਿੰਘ ਸਰਾਫ ਅਤੇ ਇੰਜ. ਵਜਿੰਦਰ ਵਿਨਾਇਕ ਨੇ ਦੱਸਿਆ ਕਿ ਉਕਤ ਬੂਟਿਆਂ ਦੀ ਸਾਂਭ ਸੰਭਾਲ ਲਈ ਵੀ ਬਕਾਇਦਾ ਪ੍ਰਬੰਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਵਾਤਾਵਰਣ ਦੀ ਸੰਭਾਲ ਲਈ ਸਰਗਰਮ ਰਹਿਣਾ ਇਸ ਲਈ ਵੀ ਜਰੂਰੀ ਹੈ ਕਿ ਤਾਂ ਜੋ ਨੌਜਵਾਨਾਂ ਤੇ ਬੱਚਿਆਂ ਸਮੇਤ ਨਵੀਂ ਪੀੜੀ ਨੂੰ ਵੀ ਵਾਤਾਵਰਣ ਪਲੀਤ ਹੋਣ ਤੋਂ ਬਚਾਉਣ ਵਾਲੀ ਮੁਹਿੰਮ ਨਾਲ ਜੋੜਿਆ ਜਾ ਸਕੇ। ਸੁਸਾਇਟੀ ਅਹੁਦੇਦਾਰਾਂ ਨੇ ਤੇਜਿੰਦਰ ਸਿੰਘ ਵਣ ਵਿਭਾਗ ਅਫਸਰ, ਨਿਰਮਲ ਸਿੰਘ ਅਤੇ ਸ਼ੀਤਲ ਸਿੰਘ ਦਾ ਧੰਨਵਾਦ ਕੀਤਾ, ਜੋ ਹਮੇਸ਼ਾਂ ਸੁਸਾਇਟੀ ਨੂੰ ਇਸ ਮੁਹਿੰਮ ‘ਚ ਸਾਥ ਦਿੰਦੇ ਹਨ।ઠਇਸ ਮੌਕੇઠਉਪਰੋਕਤ ਤੋਂ ਇਲਾਵਾ ਪ੍ਰੋ. ਦਲਬੀਰ ਸਿੰਘ, ਮੱਘਰ ਸਿੰਘ, ਗੁਰਮੀਤ ਸਿੰਘ ਸੰਧੂ, ਗਗਨਜੋਤ ਸਿੰਘ ਬਰਾੜ ਅਤੇ ਮਨਦੀਪ ਸਿੰਘઠਆਦਿ ਵੀ ਹਾਜ਼ਰ ਸਨ।
ਸਬੰਧਤ ਤਸਵੀਰ ਵੀ।

Install Punjabi Akhbar App

Install
×