ਗੁਰੂਦਵਾਰਾ ਪਰਥ ਵਿੱਚ ਸਥਾਨਿਕ ਭਾਈਚਾਰਿਆਂ ਵੱਲੋਂ ਸਦਭਾਵਨਾ ਕੈਂਪ ਆਯੋਜਿਤ

image-07-05-16-06-09

 
ਸਿੱਖ ਗੁਰੂਦਵਾਰਾ ਪਰਥ ਵਿੱਚ ਟਰਬਨ ਅਤੇ ਟਰਸਟ ਆਰਗਨਾਈਜੇਸਨ, ਮੁਸਲਿਮ ਪ੍ਰਫੈਸਨਲ ਨੈੱਟਵਰਕ, ਟੈਪਲ ਡੇਵਿਡ ਅਤੇ ਗੁਰੂਦਵਾਰਾ ਬੈਨਿਟ ਸਪ੍ਰਿੰਗ ਪਰਥ ਦੇ ਆਪਸੀ ਸਹਿਯੋਗ ਨਾਲ ਸਮੂਹਿਕ ਭਾਈਚਾਰਿਆ ਵਿੱਚ ਸਦਭਾਵਨਾ ਕਾਇਮੀ ਲਈ ਕੈਂਪ ਲਾਇਆ ਗਿਆ, ਜਿਸ ਵਿੱਚ ਸਿੱਖ,ਯਹੂਦੀ, ਮੁਸਲਮਾਨ ਅਤੇ ਮਸੀਹੀ ਭਾਈਚਾਰੇ ਦੇ ਲੋਕ ਸਾਮਲ ਹੋਏ। ਸਭ ਤੋਂ ਪਹਿਲਾ ਕੈਂਪ ਵਿੱਚ ਸਾਮਿਲ ਸਭ ਧਰਮਾਂ ਦੇ ਲੋਕਾਂ ਨੂੰ ਟਰਬਨ ਅਤੇ ਟਰਸਟ ਵਲੰਟੀਅਰਜ ਵੱਲੋਂ ਵੱਖ-ਵੱਖ ਰੰਗਾਂ ਦੀਆ ਦਸਤਾਰਾਂ ਸਜਾਈਆ। ਇਸ ਮੌਕੇ ਸ: ਹਰਜੀਤ ਸਿੰਘ ਖਾਲਸਾ ਨੇ ਆਸਟੇ੍ਲੀਆ ਦੇ ਇਤਿਹਾਸ ਬਾਰੇ ਬੋਲਦਿਆਂ ਕਿਹਾ ਕਿ ਬਹੁ- ਸਭਿਆਚਾਰਕ ਕਦਰਾਂ ਕੀਮਤਾਂ ਹੀ ਦੁਨਿਆਂ ਭਰ ਵਿੱਚ ਆਸਟ੍ਰੇਲੀਆ ਦੀ ਪਹਿਚਾਣ ਹਨ। ਮੁਸਲਿਮ ਪੋ੍ਫੈਸਨਲ ਨੈੱਟਵਰਕ ਦੇ ਅਫੀ ਭੱਟੀ ਨੇ ਕਿਹਾ ਸਿੱਖ ਵੀ ਸ਼ਬਦ “ਅੱਲਾ” ਨੂੰ ਪਰਮੇਸ਼ਰ ਦੇ ਨਾਮ ਦੇ ਰੂਪ ਵਿੱਚ ਵਰਤਦੇ ਹਨ। ਇਸ ਤੋਂ ਬਾਅਦ ਵੱਖ-ਵੱਖ ਦਿੱਖ ਵਾਲੇ ਦਸਤਾਰਾਂ ਸਜਾਏ ਸੈਂਕੜੇ ਲੋਕ ਗੁਰੂਦਵਾਰਾ ਦਰਬਾਰ ਹਾਲ ਵਿੱਚ ਸ੍ੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਏ ਅਤੇ ਕੀਰਤਨ ਦਾ ਅਨੰਦ ਮਾਣਿਆ। ਅਖੀਰ ਵਿੱਚ ਸਮੁੱਚੀ ਸੰਗਤ ਨੂੰ ਲੰਗਰ ਵਰਤਾਏ।

Install Punjabi Akhbar App

Install
×