ਐਨ.ਕਿਊ. ਸਿੱਖ ਯੂਥ ਵੱਲੋਂ ਸਿੱਖ ਇਤਿਹਾਸ ਅਤੇ ਗੁਰਮੁਖੀ ਭਾਸ਼ਾ ਦੀ ਜਾਣਕਾਰੀ ਲਈ ਕੈਂਪ

ਵਾਹਿਗੁਰੂ ਜੀ ਕਾ ਖਾਲਸਾ…. ਵਾਹਿਗੁਰੂ ਜੀ ਕੀ ਫਤਿਹ

180831nq sikh youth camp 002
ਗੋਡਨਵੇਲ ਸਿੱਖ ਗੁਰੂਦਵਾਰੇ ਅੰਦਰ ਅਗਸਤ ਦੀ 4 ਤਾਰੀਖ਼ ਨੂੰ ਸਿੱਖ ਇਤਿਹਾਸ ਅਤੇ ਗੁਰਮੁਖੀ ਦੀ ਜਾਣਕਾਰੀ ਵਾਸਤੇ ਵਿਦਿਆਰਥੀਆਂ ਲਈ ਇੱਕ ਕੈਂਪ ਲਗਾਇਆ ਗਿਆ। ਐਨ.ਕਿਊ. ਸਿੱਖ ਯੂਥ ਵੱਲੋਂ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਗੁਰਮੁਖੀ ਭਾਸ਼ਾ ਦੀ ਜਾਣਕਾਰੀ ਦੇਣ ਲਈ ਵੱਖਰੀਆਂ ਵੱਖਰੀਆਂ 2 ਕਲਾਸਾਂ ਦਾ ਆਯੋਜਨ ਕੀਤਾ ਗਿਆ।

180831nq sikh youth camp 003

ਕੈਂਪ ਦੀ ਸ਼ੁਰੂਆਤ ਵਿੱਚ ਸਾਰਿਆਂ ਨੂੰ ਇਕੱਠਿਆਂ ਕਰ ਕੇ ਸਿੱਖੀ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਫੇਰ ਇਸ ਗਰੁੱਪ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਅਤੇ ਲੜੀਵਾਰ ਜਾਣਕਾਰੀਆਂ ਜਿਨਾਂ ਵਿੱਚ ਕਿ ਕੁਇਜ਼, ਛੋਟੀਆਂ ਰਿਵਾਇਤੀ ਖੇਡਾਂ, ਚਿੱਤਰਕਾਰੀ ਅਤੇ ਰੰਗਕਾਰੀ, ਸਿੱਖੀ ਦੀ ਸਮਾਜ ਅੰਦਰ ਅਜੌਕੀ ਸਥਿਤੀ ਆਦਿ ਦੀ ਜਾਣਕਾਰੀ ਦੋਹਾਂ ਗਰੁੱਪਾਂ ਨੂੰ ਵਾਰੀ ਵਾਰੀ ਵਿੱਚ ਦਿੱਤੀ ਗਈ ਅਤੇ ਬੱਚਿਆਂ ਨੂੰ ਉਨਾਂ ਦੇ ਪਿਛੋਕੜ, ਅਜੋਕੇ ਅਤੇ ਭਵਿੱਖ ਬਾਰੇ ਜਾਣਕਾਰੀ ਦਿੱਤੀ ਗਈ।

180831 nq sikh youth camp 004

ਦੁਪਹਿਰ ਦੇ ਖਾਣੇ ਤੋਂ ਬਾਅਦ ਬੱਚਿਆਂ ਨੂੰ ਆਊਟਡੋਰ ਖੇਡਾਂ ਵਾਸਤੇ ਲਿਜਾਇਆ ਗਿਆ ਅਤੇ 100 ਮੀਟਰ ਦੀ ਤੇਜ਼ ਦੌੜ ਦੇ ਮੁਕਾਬਲੇ ਕਰਵਾਏ ਗਏ। ਬੱਚਿਆਂ ਦੇ ਮਾਪਿਆਂ ਵੱਲੋਂ ਵੀ ਇਸ ਦੌੜ ਵਿੱਚ ਹਿੱਸਾ ਲਿਆ ਗਿਆ ਅਤੇ ਗੰਨੇ ਚੂਪਣ ਦੇ ਮੁਕਾਬਲੇ ਵਿੱਚ ਵੀ ਹਿੱਸਾ ਲਿਆ ਗਿਆ।

180831 nq sikh youth camp 001

ਭਵਿੱਖ ਵਿੱਚ ਵੀ ਇਸ ਸੰਗਠਣ ਵੱਲੋਂ ਅਜਿਹੇ ਹੀ ਉਸਾਰੂ ਪ੍ਰੋਗਰਾਮਾਂ ਨੂੰ ਉਲੀਕਣ ਅਤੇ ਉਸਾਰੂ ਰੂਪ ਵਿੱਚ ਸਿਰੇ ਚਾੜਣ ਵਾਸਤੇ ਸਮੂਹ ਸਾਧ ਸੰਗਤ ਨੂੰ ਐਨ.ਕਿਊ. ਸਿੱਖ ਯੂਥ ਨਾਲ ਜੁੜਨ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਉਨਾਂ ਦੇ ਬੱਚੇ ਆਪਣੇ ਬਾਲਪਣ ਤੋਂ ਹੀ ਸਿੱਖੀ ਸਿਧਾਂਤਾਂ ਅਤੇ ਅਮੀਰ ਵਿਰਸੇ ਨਾਲ ਜੁੜ ਸਕਣ। ਇਸ ਵਾਸਤੇ ਸੰਗਠਨ ਦੇ ਫੇਸ ਬੁੱਕ ਪੇਜ (nqsikhyouth) ਉਪਰ ਜਾ ਕੇ ਲਾਈਕ ਕੀਤਾ ਜਾ ਸਕਦਾ ਹੈ ਅਤੇ ਸੰਗਠਨ ਦੀਆਂ ਕਾਰਵਾਈਆਂ ਤੋਂ ਜਾਣੂ ਹੋ ਸਕਦੇ ਹੋ ਅਤੇ ਜਾਂ ਫੇਰ ਈ ਮੇਲ (nqsikhyouth@gmail.com) ਭੇਜ ਕੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks