ਕੈਲਨ ਪਾਰਕ ਵਾਟਰਫਰੰਟ ਦਾ ਕੀਤਾ ਜਾਵੇਗਾ 14 ਮਿਲੀਅਨ ਡਾਲਰ ਦੀ ਲਾਗਤ ਨਾਲ ਨਵੀਨੀਕਰਣ

ਪਲਾਨਿੰਗ ਅਤੇ ਜਨਤਕ ਥਾਵਾਂ ਦੇ ਮੰਤਰੀ ਸ੍ਰੀ ਰੋਬ ਸਟੋਕਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਗ੍ਰੇਟਰ ਸਿਡਨੀ ਪਾਰਕਲੈਂਡਜ਼ ਵਿਚਲੇ ਸਿਡਨੀ ਹਾਰਬਰ ਨੂੰ ਕੈਲਨ ਪਾਰਕ ਨਾਲ ਜੋੜਨ ਵਾਸਤੇ 14 ਮਿਲੀਅਨ ਡਾਲਰਾਂ ਦਾ ਇੱਕ ਪਲਾਨ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਬੇਅ ਰਨ ਵਿੱਚ ਨਵੀਆਂ ਰਾਹਾਂ ਬਣਾਈਆਂ ਜਾਣਗੀਆਂ ਅਤੇ ਪੁਰਾਣੀਆਂ ਦਾ ਨਵੀਨੀਕਰਣ ਕੀਤਾ ਜਾਵੇਗਾ; ਦੋ ਪੁਰਾਣੀਆਂ ਅਤੇ ਜਰਜਰ ਹੋਈਆਂ ਇਮਾਰਤਾਂ ਨੂੰ ਉਥੋਂ ਹਟਾਇਆ ਜਾਵੇਗਾ; ਨਵੇਂ ਪਿਕਨਿਕ ਖੇਤਰ ਬਣਾਏ ਜਾਣਗੇ; ਪਾਰਕ ਆਦਿ ਵੀ ਨਵੇਂ ਬਣਨਗੇ ਜਾਂ ਪੁਰਾਣਿਆਂ ਦਾ ਨਵੀਨੀਕਰਣ ਹੋਵੇਗਾ ਅਤੇ ਇਸ ਵਾਸਤੇ ਪੂਰਾ ਧਿਆਨ ਇਹ ਰੱਖਿਆ ਜਾਵੇਗਾ ਕਿ ਇੰਡੀਜੀਨਸ ਲੋਕਾਂ ਦੀ ਸਭਿਅਤਾ ਅਤੇ ਸਭਿਆਚਾਰ ਨੂੰ ਕੋਈ ਵੀ ਨੁਕਸਾਨ ਨਾ ਪਹੁੰਚੇ ਅਤੇ ਇਹ ਪਹਿਲਾਂ ਦੀ ਤਰ੍ਹਾਂ ਹੀ ਕਾਇਮ ਰਹਿਣ। ਉਨ੍ਹਾਂ ਨੇ ਬੈਲਮੇਨ ਤੋਂ ਐਮ.ਪੀ. ਸ੍ਰੀ ਜੈਮੀ ਪਾਰਕਰ ਦਾ ਉਚੇਚੇ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਇੱਕ ਅਜਿਹੀ ਹਸਤੀ ਹਨ ਜੋ ਕਿ ਬੀਤੇ 20 ਸਾਲਾਂ ਤੋਂ ਸਿਡਨੀ ਦੇ ਇਸ ਕੈਲਨ ਪਾਰਕ ਦੀ ਹਰ ਪੱਖੋਂ ਹਮਾਇਤ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਦਿਨ ਰਾਤ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਕੈਲਨ ਪਾਰਕ ਸਿਡਨੀ ਦੀ ਆਭਾ ਵਿੱਚ ਹੋਰ ਵੀ ਵਾਧਾ ਕਰਨ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਇਸ ਪ੍ਰਾਜੈਕਟ ਦਾ ਪਹਿਲਾ ਦੌਰ ਮਾਰਚ ਦੇ ਸ਼ੁਰੂ ਵਿੱਚ ਹੀ ਆਰੰਭ ਹੋ ਜਾਵੇਗਾ ਅਤੇ ਇਸ ਵਾਸਤੇ 2 ਮਿਲੀਅਨ ਡਾਲਰ ਦਾ ਖਰਚਾ ਵਾਟਰ ਫਰੰਟ ਖੇਡਾਂ ਵਾਸਤੇ ਲਗਾਇਆ ਜਾਵੇਗਾ ਜਿਸਨੂੰ ਕਿ 2019 ਵਿੱਚ ਇਨਰ ਵੈਸਟ ਕਾਂਸਲ ਨੇ ਆਪਣੀ ਦੇਖ-ਰੇਖ ਵਿੱਚ ਲੈ ਲਿਆ ਸੀ। ਉਨ੍ਹਾਂ ਇਹ ਵੀ ਕਿਹਾ ਆਉਣ ਵਾਲੇ ਮਹੀਨਿਆਂ ਅੰਦਰ ਇੱਥੇ ਕੁੱਝ ਅਜਿਹੇ ਪ੍ਰਬੰਧ ਵੀ ਕੀਤੇ ਜਾਣਗੇ ਜਿਨ੍ਹਾਂ ਨਾਲ ਕਿ ਕੁੱਤਿਆਂ ਦੇ ਮਾਲਕਾਂ ਅਤੇ ਹੋਰ ਲੋਕ ਜੋ ਕਿ ਪਾਰਕ ਨੂੰ ਇਸਤੇਮਾਲ ਕਰਦੇ ਹੀ ਰਹਿੰਦੇ ਹਨ, ਦੇ ਪ੍ਰਤੀ ਲਾਭਦੇਹੀ ਸਾਬਤ ਹੋਵੇਗਾ।

Install Punjabi Akhbar App

Install
×