ਕਿਰਸਾਨੀ ਨਾਲ ਸਰਕਾਰਾਂ ਵੱਲੋਂ ਕੀਤੀਆਂ ਵਧੀਕੀਆਂ ਅਤੇ ਪੱਖਪਾਤ ਨੂੰ ਮੁੱਖ ਰੱਖਦੇ ਹੋਏ ਜਨਤਾ ਕਾਲੀ ਦੀਵਾਲੀ ਮਨਾਉਣ: ਸੁਖਪਾਲ ਖਹਿਰਾ

ਭੁਲੱਥ- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਭੁਲੱਥ ਦੇ ਵਿਧਾਇਕ ਸ: ਸੁਖਪਾਲ ਸਿੰਘ ਖਹਿਰਾ ਨੇ ਇਕ ਬਿਆਨ ਜਾਰੀ ਕਰਦਿਆਂ ਵਿਸ਼ਵ ਭਰ ਵਿੱਚ ਵੱਸਦੇ ਸਮੂੰਹ ਪੰਜਾਬੀਆਂ ਨੂੰ ਸਿਰਫ “ਬੰਦੀ ਛੋੜ ਦਿਵਸ” ਦੀਆਂ ਆਂਪਣੇ ਵੇਲੋ ਲੱਖ ਲੱਖ ਵਧਾਈਆਂ ਦਿੱਤੀਆਂ। ਉਹਨਾ ਕਿਹਾ ਕਿ ਦਿਲ ਤਾਂ ਮੇਰਾ ਵੀ  ਦੀਵਾਲੀ ਦੀ ਮੁਬਾਰਕਬਾਦ ਦੇਣ ਨੂੰ ਕਰਦਾ ਹੈ ਪਰੰਤੂ ਅੱਜ ਦੇ ਸਮੇਂ ਵਿੱਚ ਸਰਕਾਰਾਂ ਵੱਲੋਂ ਪੰਜਾਬ ਅਤੇ ਸੂਬੇ ਦੀ ਕਿਰਸਾਨੀ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਅਤੇ ਪੱਖਪਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਉਂ ਨਾ ਇਸ ਵਾਰ ਤੁਸੀਂ ਰੋਸ ਵਜੋ “ਕਾਲੀ ਦੀਵਾਲੀ” ਮਨਾਈ ਜਾਵੇ । 

Install Punjabi Akhbar App

Install
×