ਖ਼ਬਰਾਂ ਸਰੀਰਕ ਸ਼ੋਸ਼ਣ ਦੀਆਂ -ਸਰਕਾਰ ਉਪਰ ਵਿਰੋਧੀਆਂ ਨੇ ਬਣਾਇਆ ਪੂਰਾ ਦਬਾਅ -ਇਲਜ਼ਾਮ ਸ਼ੁਦਾ ਕੈਬਨਿਟ ਮੰਤਰੀ ਦੇ ਅੱਜ ਆਪਣੇ ਬਿਆਨ ਜਨਤਕ ਕਰਨ ਦੀ ਉਮੀਦ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੋਰੀਸਨ ਸਰਕਾਰ ਉਪਰ ਵਿਰੋਧੀ ਧਿਰਾਂ ਲਾਗਾਤਾਰ ਦਬਾਅ ਬਣਾ ਰਹੀਆਂ ਹਨ ਕਿ ਅਜਿਹੇ ਮੰਤਰੀਆਂ ਨੂੰ ਜਨਤਕ ਕਰਕੇ ਕੈਬਨਿਟ ਵਿੱਚੋਂ ਬਾਹਰ ਕੱਢਿਆ ਜਾਵੇ ਜੋ ਕਿ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਵਰਗੀਆਂ ਘਿਨੌਣੀਆਂ ਵਾਰਦਾਤਾਂ ਦੇ ਆਰੋਪਾਂ ਵਿੱਚ ਵਿਲੁਪਤ ਹਨ ਅਤੇ ਇਸ ਦਬਾਅ ਦੇ ਚਲਦਿਆਂ ਅੱਜ ਸ਼ਾਮ ਤੱਕ ਉਕਤ ਕੈਬਨਿਟ ਮੰਤਰੀ ਵੱਲੋਂ ਆਪਣੇ ਆਪ ਨੂੰ ਜਨਤਕ ਕਰਨ ਅਤੇ ਆਪਣੇ ਬੇਗੁਨਾਹੀ ਦੇ ਬਿਆਨ ਦਰਜ ਕਰਵਾਉਣ ਦੀ ਉਮੀਦ ਜਤਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਕਤ ਮੰਤਰੀ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਹੈ ਅਤੇ ਉਸ ਨੇ ਅਜਿਹੇ ਇਲਜ਼ਾਮਾਂ ਤੋਂ ਕੋਰਾ ਇਨਕਾਰ ਕਰ ਦਿੱਤਾ ਹੈ ਪਰੰਤੂ ਵਿਰੋਧੀ ਧਿਰ ਦਾ ਮੰਨਣਾ ਹੈ ਕਿ ਅਜਿਹੇ ਇਲਜ਼ਾਮ, ਪ੍ਰਧਾਨ ਮੰਤਰੀ ਦੇ ਕੋਈ ਨਿਜੀ ਫੈਸਲੇ ਨਹੀਂ ਹੁੰਦੇ ਕਿ ਕਿਸੇ ਨੂੰ ਸਜ਼ਾ ਦੇ ਦਿੱਤੀ ਜਾਵੇ ਅਤੇ ਜਾਂ ਫੇਰ ਕਿਸੇ ਦੇ ਅਜਿਹੇ ਬਿਆਨਾਂ ਉਪਰ ਉਸ ਦੀ ਵਾਰਦਾਤ ਦੀਆਂ ਖ਼ਬਰਾਂ ਨੂੰ ਹੀ ਦਬਾ ਲਿਆ ਜਾਵੇ ਇਸ ਵਾਸਤੇ ਉਕਤ ਮੌਜੂਦਾ ਕੈਬਨਿਟ ਮੰਤਰੀ ਨੂੰ ਸਭ ਦੇ ਸਾਹਮਣੇ ਆ ਕੇ ਸਾਰੀ ਹਕੀਕਤ ਬਿਆਨ ਕਰਨੀ ਪਵੇਗੀ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਇਸ ਦੀ ਪੂਰੀ ਪੜਤਾਲ ਨਹੀਂ ਹੋ ਜਾਂਦੀ ਤਾਂ ਉਕਤ ਕੈਬਨਿਟ ਮੰਤਰੀ ਨੂੰ ਫੌਰਨ ਉਸ ਦੇ ਮੌਜੂਦਾ ਅਹੁਦਿਆਂ ਤੋਂ ਬਰਖਾਸਤ ਕਰਨਾ ਪ੍ਰਧਾਨ ਮੰਤਰੀ ਦੀ ਨੈਤਿਕ ਜ਼ਿੰਮੇਵਾਰੀ ਵੀ ਬਣਦੀ ਹੈ ਕਿਉ਼ਂਕਿ ਇਹ ਕੋਈ ਮਾਮੂਲੀ ਇਲਜ਼ਾਮ ਨਹੀਂ ਅਤੇ ਨਾ ਹੀ ਇਸ ਵਿੱਚ ਕੋਈ ਮਾਮੂਲੀ ਲੋਕ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਇਸ ਵਾਕਿਆ ਦਾ ਸੰਘਿਆਨ, ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵੀ ਜ਼ੋਰਾਂ-ਸ਼ੋਰਾਂ ਨਾਲ ਚੁੱਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਸਬੰਧੀ ਇੱਕ ਚਿੱਠੀ ਵੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਕੈਬਨਿਟ ਨੂੰ ਲਿੱਖੀ ਹੈ ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਉਕਤ ਕੈਬਨਿਟ ਮੰਤਰੀ ਨੂੰ ਫੌਰਨ ਕੈਬਨਿਟ ਤੋਂ ਬਾਹਰ ਕੱਢਿਆ ਜਾਵੇ ਅਤੇ ਮਾਮਲੇ ਦੀ ਸਿਰੇ ਤੋਂ ਪੜਤਾਲ ਕੀਤੀ ਜਾਵੇ।

Install Punjabi Akhbar App

Install
×