ਗਲੀਆਂ ਨੂੰ ਸਜਾਉਣ ਵਾਲੀ ‘ਬਿਊਟ ਸਿਲੋ ਕਲ਼ਾ’ -ਕੌਮੀ ਇਨਾਮ ਲਈ ਨਾਮਜ਼ਦ

ਦੱਖਣੀ ਆਸਟ੍ਰੇਲੀਆਈ ਬਿਊਟ ਭਾਈਚਾਰੇ ਵੱਲੋਂ ਗਲੀਆਂ ਆਦਿ ਵਿੱਚ ਕੀਤੀ ਜਾਣ ਵਾਲੀ ਚਿੱਤਰ ਕਲ਼ਾ ਨੂੰ ਸਾਲ 2022 ਲਈ ਕੌਮੀ ਅਵਾਰਡ ਵਾਸਤੇ ਨਾਮਜ਼ਦ ਕੀਤਾ ਗਿਆ ਹੈ।
ਯੋਰਗ ਪੈਨਿੰਨਸੁਲਾ ਦੇ ਉਪਰ ਕੀਤੀ ਗਈ ਇਹ ਚਿੱਤਰਕਲ਼ਾ, ਬਾਰੁੰਗਾ ਵੈਸਟ ਕਾਂਸਲ ਅਤੇ ਬਿਊਟ ਭਾਈਚਾਰੇ ਨਾਲ ਮਿਲ ਕੇ ਤਿਆਰ ਕੀਤੀ ਗਈ ਹੈ ਅਤੇ ਇਸ ਵਿੱਚ ਸਥਾਨਕ ਖੇਤਰ ਨਾਲ ਜਿੱਥੇ ਸਬੰਧਤ ਚਿੱਤਰਾਂ ਦੀ ਕਲ਼ਾਕਾਰੀ ਕੀਤੀ ਗਈ ਹੈ ਉਥੇ ਹੀ ਸਥਾਨਕ ਕਸਬੇ ਦੇ ਸਭਿਆਚਾਰ ਅਤੇ ਹੋਰ ਮਹੱਤਵਪੂਰਨ ਗੱਲਾਂ ਜਾਂ ਕਾਰਗੁਜ਼ਾਰੀਆਂ ਨੂੰ ਵੀ ਦਰਸਾਇਆ ਗਿਆ ਹੈ।

ਇਸ ਕਲ਼ਾ ਨੂੰ ਵਧੀਆ ਮੈਗਾ ਮਿਊਰਲ ਅਤੇ ਵਧੀਆ ਪੇਂਡੂ ਕਲ਼ਾ ਕ੍ਰਿਤੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਸ਼੍ਰੇਣੀਆਂ ਦੀ ਸਥਾਪਨਾ ਸਾਲ 2018 ਵਿੱਚ ਕੀਤੀ ਗਈ ਸੀ ਅਤੇ ਇਨ੍ਹਾਂ ਦੇ ਜੇਤੂਆਂ ਦੀ ਘੋਸ਼ਣਾ ਆਉਣ ਵਾਲੇ ਫਰਵਰੀ ਦੇ ਮਹੀਨੇ ਦੌਰਾਨ ਕੀਤੀ ਜਾਵੇਗੀ।
ਬਾਰੂੰਗਾ ਵੈਸਟ ਕਾਂਸਲ ਦੇ ਮੇਅਰ -ਲਿਓਨੀ ਕਰਲੇ ਅਨੁਸਾਰ, ਬਿਊਟ ਸਿਲੋ ਕਲ਼ਾ ਬੜੀ ਹੀ ਅਦਭੁਤ ਅਤੇ ਆਪਣੇ ਆਪ ਵਿੱਚ ਇਕਲੌਤੀ ਕਲ਼ਾ ਹੈ ਜਿਸ ਨੇ ਕਿ ਸੈਲਾਨੀਆਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ।
ਇਸ ਕਲ਼ਾ ਨੂੰ ਨੇਪਰੇ ਚਾੜ੍ਹਨ ਵਾਲੇ ਕਲ਼ਾਕਾਰ ਸਕੋਟ ਨੇਗੀ ਅਤੇ ਜੇਨ ਬ੍ਰਿਕਨਰ ਹਨ ਜੋ ਕਿ ਜਡੀ ਰੋਲਰ ਸਟ੍ਰੀਟ ਆਰਟ ਨੈਟਵਰਕ ਦੇ ਤਹਿਤ ਕੰਮ ਕਰਦੇ ਹਨ ਨੇ ਅਪ੍ਰੈਲ 2022 ਵਿੱਚ ਆਪਣੀ ਪੂਰੀ ਲਗਨ ਨਾਲ ਇਸ ਕਲ਼ਾ ਨੂੰ ਨਿਖਾਰਿਆ ਅਤੇ ਲੋਕਾਂ ਸਾਹਮਣੇ ਪੇਸ਼ ਕੀਤਾ। ਇਸ ਦੇ ਡਿਜ਼ਾਈਨਾਂ ਨੂੰ ਜਨਤਕ ਸਹਿਮਤੀ ਰਾਹੀਂ ਚੁਣਿਆ ਗਿਆ ਸੀ ਅਤੇ ਇਹ ਲੋਕ ਰਾਇ ਅਗਸਤ 2021 ਵਿੱਚ ਲਈ ਗਈ ਸੀ।