ਪ੍ਰਸਿੱਧ ਲੇਖਕ ਤੇ ਚਿੰਤਕ ਸ੍ਰੀ ਬੂਟਾ ਸਿੰਘ 28 ਸਤੰਬਰ ਨੂੰ ਹੋ ਰਹੇ ਸੈਮੀਨਾਰ ਵਿਚ ਹੋਣਗੇ ਮੁੱਖ ਮਹਿਮਾਨ

NZ PIC 25 Sep-1
ਸ਼ਹੀਦ ਭਗਤ ਸਿੰਘ ਚੈਰੀਟੇਬਲ ਟ੍ਰਸਟ ਵੱਲੋਂ ਹਰ ਸਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਉਤੇ ਇਕ ਵਿਸ਼ੇਸ਼ ਸੈਮੀਨਾਰ ਕੀਤਾ ਜਾਂਦਾ ਹੈ। ਇਸ ਵਾਰ ਫਿਰ ਇਹ 28 ਸਤੰਬਰ ਨੂੰ ਸ਼ਾਮ 5.30 ਵਜੇ ਪਾਪਾਟੋਏਟੋਏ ਟਾਊਨਹਾਲ ਦੇ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਦੇ ਵਿਚ ਭਾਗ ਲੈਣ ਲਈ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਮੁੱਖ ਮਹਿਮਾਨ ਸ੍ਰੀ ਬੂਟਾ ਸਿੰਘ ਪਹੁੰਚ ਚੁੱਕੇ ਹਨ। ਸ. ਬੂਟਾ ਸਿੰਘ ਪ੍ਰਸਿੱਧ ਲੇਖਕ, ਅਨੁਵਾਦਕ, ਕਾਲਮ ਨਵੀਸ ਅਤੇ ਕਈ ਪਬਲੀਕੇਸ਼ਨਾਂ ਦੇ ਵਿਚ ਸੰਪਾਦਕ ਦੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਐਸੋਸੀਏਸ਼ਨ ਆਫ਼ ਡੈਮੋਕ੍ਰਾਟਿਕ ਰਾਈਟਸ ਪੰਜਾਬ ਦੇ ਪ੍ਰੈਸ ਸਕੱਤਰ ਸ੍ਰੀ ਬੂਟਾ ਸਿੰਘ ਇਸ ਵੇਲੇ ਇਥੇ ਦੇ ਸਥਾਨਕ ਰੇਡੀਓ ਦੇ ਉਤੇ ਵੀ ਆਪਣੇ ਵਿਚਾਰ ਰੱਖ ਚੁੱਕੇ ਹਨ ਅਤੇ ਸੈਮੀਨਾਰ ਵਾਲੇ ਦਿਨ ਉਹ ਪੰਜਾਬ ਦੀ ਮੌਜੂਦਾ ਸਥਿਤੀ ਅਤੇ ਸੰਭਾਵਨਾਵਾਂ ਉਤੇ ਰੌਸ਼ਨੀ ਪਾਉਣਗੇ।