ਕਰਮਚਾਰੀਆਂ ਨੂੰ ਕੋਵਿਡ-19 ਵੈਕਸੀਨ, ਕੰਮਾਂ ਉਪਰ ਹੀ ਦੇਣ ਦੀ ਸਲਾਹ, ਉਦਯੋਗਿਕ ਅਦਾਰਿਆਂ ਅਤੇ ਫਰਮਾਂ ਨਾਲ ਗੱਲਬਾਤ ਸ਼ੁਰੂ -ਜੋਸ਼ ਫਰਿਡਨਬਰਗ

ਦੇਸ਼ ਦੇ ਖ਼ਜ਼ਾਨਾ ਮੰਤਰੀ -ਜੋਸ਼ ਫਰਿਡਨਬਰਗ ਅਤੇ ਵੈਕਸੀਨ ਵਿਤਰਣ ਦੇ ਬਾਸ -ਲੈਫਟੀਨੈਂਟ ਜਨਰਲ ਜੋਹਨ ਫਰੀਵਨ ਨੇ ਕਿਹਾ ਕਿ ਹੁਣ ਉਦਯੋਗਿਕ ਅਦਾਰਿਆਂ ਅਤੇ ਹੋਰ ਪ੍ਰਮੁੱਖ ਫਰਮਾਂ ਆਦਿ ਨਾਲ ਇਸ ਬਾਬਤ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਕੰਮ ਵਾਲੀ ਥਾਂ ਉਪਰ ਹੀ ਕਰੋਨਾ ਤੋਂ ਬਚਾਉ ਲਈ ਟੀਕਾ ਲਗਵਾਉਣ ਦੀਆਂ ਕਵਾਇਦਾਂ ਜਲਦੀ ਹੀ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ।
ਇਸ ਮੁਹਿੰਮ ਵਿੱਚ ਹਿੱਸਾ ਲੈਂਦਿਆਂ ਕਈ ਅਦਾਰਿਆਂ ਨੇ ਤਾਂ ਆਪਣੇ ਮੁਲਾਜ਼ਮਾਂ ਅਤੇ ਹੋਰਨਾਂ ਨੂੰ ਕੁੱਝ ਲਾਭ ਆਦਿ ਦੇਣ ਦੀ ਵੀ ਆਫਰ ਦਿੱਤੀ ਹੈ।
ਕਾਂਟਾਜ਼ ਨੇ ਤਾਂ ਪਹਿਲਾਂ ਹੀ ਆਪਣੇ ਗ੍ਰਾਹਕਾਂ ਵਾਸਤੇ ਕਈ ਤਰ੍ਹਾਂ ਦੇ ਪੈਕੇਜਾਂ ਦਾ ਆਗਾਜ਼ ਕਰ ਦਿੱਤਾ ਹੈ ਅਤੇ ਇਹ ਪੈਕੇਜ ਉਨ੍ਹਾਂ ਗ੍ਰਾਹਕਾਂ ਲਈ ਹਨ ਜੋ ਕਿ ਕੋਵਿਡ-19 ਦਾ ਟੀਕਾ ਪਹਿਲਾਂ ਤੋਂ ਹੀ ਲਗਵਾ ਕੇ ਆਉਂਦੇ ਹਨ।
ਆਸਟ੍ਰੇਲੀਆਈ ਉਦਯੋਗ ਜਗਤ ਦੇ ਮੁਖੀ -ਇਨਜ਼ ਵਿਲੋਕਸ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜੀ.ਪੀਆਂ ਦੀ ਤਰ੍ਹਾਂ ਹੀ ਬਿਜਨਸ ਅਦਾਰਿਆਂ ਅੰਦਰ ਹੀ ਅਜਿਹੀਆਂ ਟੀਮਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ ਜੋ ਕਿ ਕਰਮਚਾਰੀਆਂ ਨੂੰ ਉਨ੍ਹਾਂ ਦੀ ਕੰਮ ਵਾਲੀ ਥਾਂ ਤੇ ਹੀ ਕੋਵਿਡ-19 ਤੋਂ ਬਚਾਉਣ ਲਈ ਟੀਕਾ ਲਗਾ ਸਕਣ।

Welcome to Punjabi Akhbar

Install Punjabi Akhbar
×
Enable Notifications    OK No thanks