ਕਾਮਿਆਂ ਦੀ ਕਮਾਈ ਸਹਾਰੇ ਚਲਦੇ ਬਿਜ਼ਨਸ

ਭਾਰਤੀ ਰੈਸਟੋਰੈਂਟ ‘ਸ਼ਾਮਿਆਨਾ’ ਵੱਲੋਂ ਸਟਾਫ ਨੂੰ ਘੱਟ ਮਿਹਨਤਾਨਾ ਦੇਣ ‘ਤੇ 40,000 ਡਾਲਰ ਤੋਂ ਵੱਧ ਜ਼ੁਰਮਾਨਾ

NZ PIC 16 March-1
ਔਕਲੈਂਡ -ਨਿਊਜ਼ੀਲੈਂਡ ਦੇ ਵਿਚ ਕਈ ਭੋਜਨ ਮੁਹੱਈਆ ਕਰਵਾਉਣ ਵਾਲੇ  ਬਿਜ਼ਨਸ ਅਦਾਰੇ ਲੋਕਾਂ ਦਾ ਅਤੇ ਆਪਣਾ ਤਾਂ ਢਿੱਡ ਪੂਰਾ ਭਰਦੇ ਹਨ ਪਰ ਇਨ੍ਹਾਂ ਉਤੇ ਕੰਮ ਕਰਨ ਵਾਲੇ ਸਟਾਫ ਦੇ ਢਿੱਡ ਉਤੇ ਲੱਤ ਮਾਰਨਾ ਆਪਣਾ ਹੱਕ ਸਮਝਦੇ ਹਨ। ਮਜ਼ਬੂਰੀਆਂ ਦੇ ਚਲਦੇ ਕਾਮਿਆਂ ਨੂੰ ਕੰਮ ਤਾਂ ਕਰਨਾ ਪੈਂਦਾ ਹੈ ਪਰ ਕਿਤੇ ਨਾ ਕਿਤੇ ਕਿਸੇ ਗਰੀਬ ਦੀ ਹਾਅ ਵੀ ਲੱਗ ਜਾਂਦੀ ਹੈ। ਹੁਣ ਭਾਰਤੀ ਰੈਸਟੋਰੈਂਟ ਪਹਿਲਾਂ ‘ਸ਼ਾਮਿਆਨਾ’ ਘਟੀਆ ਸਫਾਈ ਲਈ ਗ੍ਰੇਡ-ਡੀ (ਮੈਨੁਕਾਓ) ਅਤੇ ਹੁਣ ਆਪਣੇ ਸਟਾਫ ਨੂੰ ਘੱਟ ਮਿਹਨਤਾਨਾ ਅਦਾ ਕਰਨ ਦੇ ਵਿਚ ਆਪਣੇ ਮੱਥੇ ਉਤੇ ਨਕਾਰਾਤਮਕ ਨਿਸ਼ਾਨੀ ਲਗਾ ਰਿਹਾ ਹੈ। 22 ਰੈਸਟੋਰੈਂਟਾਂ ਦੀ ਲੜੀ ਚਲਾ ਰਹੇ ਇਸ ਅਦਾਰੇ ਕੋਲ 120 ਦੇ ਕਰੀਬ ਸਟਾਫ ਹੈ। 2015 ਤੋਂ ਇਸ ਅਦਾਰੇ ਖਿਲਾਫ ਸ਼ਿਕਾਇਤਾਂ ਸਨ ਕਿ ਇਹ ਆਪਣੇ ਕਾਮਿਆਂ ਨੂੰ ਪੂਰੇ ਪੈਸੇ ਨਹੀਂ ਦਿੰਦੇ ਜਾਂ ਫਿਰ ਬਣਦਾ ਹੱਕ ਅਦਾ ਨਹੀਂ ਕਰਦੇ। ਇਸ ਦੇ ਮਾਲਕ ਮਿਸਟਰ ਸ਼ੈਟੀ ਆਪਣੇ ਸਟਾਫ ਨੂੰ ਉਨ੍ਹਾਂ ਦੇ ਬਣਦੇ ਹੱਕ ਅਦਾ ਕਰਨ ਦੇ ਵਿਚ ਨਾਕਾਮ ਰਿਹਾ ਹੈ। ਹੁਣ ਲੇਬਰ ਇੰਸਪੈਕਟਰ ਨੇ ‘ਸ਼ਾਮਿਆਨਾ’ ਰੈਸਟੋਰੈਂਟ ਮਾਲਕ ਨੂੰ 40,000 ਡਾਲਰ ਤੋਂ ਵੱਧ ਦਾ ਜ਼ੁਰਮਾਨਾ ਅਦਾ ਕਰਨ ਦਾ ਫੈਸਲਾ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸ਼ਾਮਿਆਨਾ ਨੂੰ 24,000 ਡਾਲਰ ਆਪਣੇ ਕਾਮਿਆਂ ਦਾ ਬਕਾਇਆ ਅਦਾ ਕਰਨ ਵਾਸਤੇ ਕਿਹਾ ਗਿਆ ਸੀ। ਹੁਣ ਦੁਬਾਰਾ ਫਿਰ ਓਹੀ ਗਲਤੀਆਂ ਦੁਹਰਾਉਣ ਕਰਕੇ ‘ਸ਼ਾਮਿਆਨਾ’ ਲਿਮਟਿਡ ਨੂੰ 33,000 ਡਾਲਰ ਅਤੇ ‘ਸ਼ਾਮਿਆਨਾ ਇੰਟਰਪ੍ਰਾਈਜ਼ਿਜ਼ ਲਿਮਟਿਡ’ ਨੂੰ 18,000 ਡਾਲਰ ਅਦਾ ਕਰਨ ਵਾਸਤੇ ਕਿਹਾ ਗਿਆ ਹੈ। ਸੋ ਕਾਮਿਆ ਦੀ ਕਮਾਈ ਕਰਕੇ ਚਲਦੇ ਅਦਾਰੇ ਪਤਾ ਨਹੀਂ ਕਿਉਂ ਕਿਸੇ ਦਾ ਹੱਕ ਮਾਰ ਕੇ ਅਮੀਰ ਬਨਣ ਦੀ ਹੋੜ ਵਿਚ ਹਨ।?

Install Punjabi Akhbar App

Install
×