ਬੁਸ਼ਫਾਇਰ ਦੌਰਾਨ ਹੋਏ ਨੁਕਸਾਨ ਦਾ ਕਲੇਮ 24.9 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਪਹੁੰਚਿਆ

bushfire150115
ਐਡੀਲੇਡ ਹਿਲਜ਼ ਵਾਸੀਆਂ ਵੱਲੋਂ ਬੁਸ਼ਫਾਇਰ ਦੌਰਾਨ ਹੋਏ ਨੁਕਸਾਨ ਦੇ ਕਲੇਮ ਦਾ ਅਨੁਮਾਨ ਤਕਰੀਬਨ 24.9 ਮਿਲੀਅਨ ਆਸਟ੍ਰੇਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਇੰਸ਼ੋਰੈਂਸ ਕਾਂਸਲ ਆਫ ਆਸਟ੍ਰੇਲੀਆ ਅਨੁਸਾਰ ਹੁਣ ਤੱਕ ਤਕਰੀਬਨ 700 ਕਲੇਮ ਪੇਸ਼ ਹੋ ਚੁਕੇ ਹਨ। ਸੈਂਪਸਨ ਫਲੈਟ ਬੁਸ਼ ਫਾਇਰ ਦਾ ਅਟੈਕ ਐਡੀਲਡ ਦੇ ਉਤਰੀ ਪੱਛਮੀ ਭਾਗ ਤੇ ਜਨਵਰੀ 2 ਨੂੰ ਹੋਇਆ ਸੀ ਅਤੇ ਇਸ ਦੌਰਾਨ 12500 ਹੈਕਟੇਅਰ ਜ਼ਮੀਨ ਤਬਾਹ ਹੋਈ ਅਤੇ 27 ਘਰਾਂ ਦਾ ਬੁਰੀ ਤਰਾ੍ਹਂ ਨੁਕਸਾਨ ਹੋਇਆ। ਇਸ ਤੋਂ ਇਲਾਵਾ ਚਾਰ ਬਿਜ਼ਨੈਸ ਹਾਉਸ, 100 ਤੋਂ ਜ਼ਿਆਦਾ ਸ਼ੈਡ ਅਤੇ ਹੋਰ ਇਮਾਰਤਾਂ, ਖੇਤੀ ਬਾੜੀ ਦੇ ਖੇਤਰ ਅਤੇ 932 ਪਸ਼ੂ ਵੀ ਇਸ ਅੱਗ ਦੀ ਭੇਟ ਚੜ ਗਏ।

Install Punjabi Akhbar App

Install
×