ਵਿਕਟੋਰੀਆ ਅੰਦਰ ਬੁਸ਼ਫਾਇਰ ਦਾ ਹਮਲਾ -1,400 ਹੈਕਟੇਅਰ ਵਿੱਚ ਫੈਲੀ ਅੱਗ

(ਦ ਏਜ ਮੁਤਾਬਿਕ) ਮੈਲਬੋਰਨ ਤੋਂ ਕਰੀਬਨ 375 ਕਿ. ਮੀਟਰ ਦੂਰ ਲਿਟਲ ਡੈਜ਼ਰਟ ਨੈਸ਼ਨਲ ਪਾਰਕ ਵਿੱਖੇ ਬੀਤੀ ਰਾਤ ਅਚਾਨਕ ਬੁਸ਼ਫਾਇਰ ਦਾ ਹਮਲਾ ਹੋ ਗਿਆ ਅਤੇ 130,000 ਹੈਕਟੇਅਰ ਦੇ ਇਸ ਪਾਰਕ ਅੰਦਰ ਅੱਗ ਨੇ ਇੱਕ ਦੱਮ 1,400 ਹੈਕਟੇਅਰ ਭੂਮੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬੀਤੀ ਰਾਤ ਤੋਂ ਹੀ ਇਲਾਕੇ ਦੇ ਘੱਟੋ ਘੱਟ 27,000 ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਸਾਰੀ ਰਾਤ ਗਰਮ ਹਵਾਵਾਂ ਵੀ ਚਲਦੀਆਂ ਰਹੀਆਂ। ਘੱਟੋ ਘੱਟ 7 ਅੱਗ ਬੁਝਾਊ ਗੱਡੀਆਂ ਇਸ ਆਪਦਾ ਉਪਰ ਕਾਬੂ ਪਾਉਣ ਨੂੰ ਲੱਗੀਆਂ ਹੋਈਆਂ ਹਨ। ਡਿੰਬੂਲਾ, ਪਿੰਪੀਨੀਓ, ਵੈਕਟੀਜ਼, ਵੇਲ, ਗੇਰਾਂਗ ਵਰਗੇ ਨਜ਼ਦੀਕੀ ਖੇਤਰਾਂ ਨੂੰ ਚਿਤਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਅਨੁਸਾਰ ਮਾਊਂਟ ਬਲਰ ਅਤੇ ਮਾਊਂਟ ਹੋਥੈਮ ਵਿਖੇ ਬੀਤੀ ਰਾਤ ਨੂੰ 120 ਕਿ.ਮੀ. ਪ੍ਰਤੀ ਘੰਟਾ ਦੇ ਵੇਗ ਨਾਲ ਗਰਮ ਹਵਾਵਾਂ ਚੱਲੀਆਂ, ਫਾਲਸ ਕਰੀਕ ਵਿਖੇ ਇਨ੍ਹਾਂ ਦੀ ਰਫ਼ਤਾਰ 111ਕਿ.ਮੀ. ਪ੍ਰਤੀ ਘੰਟਾ ਰਹੀ ਅਤੇ ਮਾਊਂਟ ਹੋਥੈਮ ਅਤੇ ਲੈਟਰੋਬ ਵੈਲੀ ਵਿਖੇ ਇਨ੍ਹਾਂ ਹਵਾਵਾਂ ਦੀ ਰਫ਼ਤਾਰ 91 ਕਿ.ਮੀ. ਪ੍ਰਤੀ ਘੰਟੇ ਦੀ ਦਰ ਨਾਲ ਦਰਜ ਕੀਤੀ ਗਈ। ਰਾਜ ਦੀ ਆਪਾਤਕਾਲੀਨ ਸੇਵਾਵਾਂ ਦੇ ਆਂਕੜਿਆਂ ਮੁਤਾਬਿਕ 659 ਮਦਦ ਲਈ ਕਾਲਾਂ ਰਿਸੀਵ ਕੀਤੀਆਂ ਗਈਆਂ ਅਤੇ ਇਨ੍ਹਾਂ ਵਿੱਚੋਂ 517 ਤਾਂ ਦਰਖ਼ਤਾਂ ਦੇ ਗਿਰਨ ਦੀਆਂ ਸਨ ਅਤੇ 74 ਕਾਲਾਂ ਵਿੱਚ ਇਮਾਰਤਾਂ ਦੇ ਨੁਕਸਾਨ ਨੂੰ ਦਰਸਾਇਆ ਗਿਆ ਸੀ। ਜ਼ਿਆਦਾਤਰ ਕਾਲਾਂ ਨਿਲੁਮਬਿਕ, ਲਿਲੀਡੇਲ ਅਤੇ ਵ੍ਹਾਈਟਹਾਰਸ ਤੋਂ ਆਈਆਂ ਅਤੇ ਹੋਰ ਕਾਲਾਂ ਟਰੈਲਗਨ, ਡਾਇਮੰਡ ਕਰੀਕ ਅਤੇ ਮਿਲਡੂਰਾ ਵੱਲੋਂ ਆਈਆਂ ਸਨ।

Install Punjabi Akhbar App

Install
×