ਫਰਾਂਸ ਅੰਦਰ ਬਸ ਉਲਟ ਜਾਣ ਕਾਰਨ ਆਸਟ੍ਰੇਲੀਆਈ ਯਾਤਰੀ ਜ਼ਖ਼ਮੀ

news 191105 33 injured in France bus crash

ਪੈਰਿਸ ਤੋਂ ਲੰਡਨ ਜਾ ਰਹੀ ਬਸ ਜਿਸ ਵਿੱਚ ਕਿ ਹੋਰਨਾਂ ਤੋਂ ਇਲਾਵਾ, ਆਸਟ੍ਰੇਲੀਆਈ ਨਿਵਾਸੀ ਵੀ ਸਵਾਰ ਸਨ, ਫਰਾਂਸ ਦੇ ਦੱਖਣੀ ਖੇਤਰ ਵਿੱਚ ਸੜਕ ਉਪਰ ਪਲਟ ਕੇ ਦੁਰਘਟਨਾ ਦਾ ਸ਼ਿਕਾਰ ਹੋ ਗਈ। 29 ਯਾਤਰੀ ਜ਼ਖ਼ਮੀ ਹੋ ਗਏ ਅਤੇ ਇਨਾ੍ਹਂ ਵਿੱਚੋਂ 4 ਦੀ ਹਾਲਤ ਗੰਭੀਰ ਹੈ ਅਤੇ ਸਭ ਜ਼ੇਰੇ ਇਲਾਜ ਹਨ। ਆਸਟ੍ਰੇਲੀਆ ਤੋਂ ਇਲਾਵਾ ਇਸ ਬੱਸ ਅੰਦਰ ਅਮਰੀਕਾ, ਦ ਨੀਦਰਲੈਂਡਜ਼, ਰੋਮਾਨੀਆ, ਰਸ਼ੀਆ, ਬਰਿਟੇਨ ਅਤੇ ਫਰਾਂਸ ਦੇ ਯਾਤਰੀ ਸਵਾਰ ਸਨ।