ਸਿਡਨੀ ਦੇ ਉਤਰ-ਪੱਛਮੀ ਖੇਤਰ ਵਿੱਚ (ਲਲੈਂਡਿਲੋ ਵਿਖੇ ਤੀਸਰਾ ਐਵਨਿਊ) ਪੁਲਿਸ ਦੀ ਇੱਕ ਕਾਰ ਅਤੇ ਬਸ ਵਿਚਾਲੇ ਟੱਕਰ ਹੋ ਜਾਣ ਕਾਰਨ ਬਸ ਡ੍ਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਪੁਲਿਸ ਕਾਰ ਨੂੰ ਇੱਕ ਸਾਰਜੈਂਟ ਚਲਾ ਰਿਹਾ ਸੀ ਜਿਸ ਨੇ ਟੱਕਰ ਲੱਗਣ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਕਾਰ ਤੋਂ ਬਾਹਰ ਨਿਕਲ ਕੇ ਪੁਲਿਸ ਨੂੰ ਸਹਾਇਤਾ ਲਈ ਫੋਨ ਕੀਤੇ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਸਾਰਜੈਂਟ ਨੂੰ ਵੈਸਟਮਿਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਕਿ ਉਹ ਜ਼ੇਰੇ ਇਲਾਜ ਹੈ।
ਨਿਊ ਸਾਊਥ ਵੇਲਜ਼ ਐਂਬੂਲੈਂਸ ਦੇ ਇੰਸਪੈਕਟਰ ਕੇਥ ਕਰੇਗ ਨੇ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਬਸ ਡ੍ਰਾਈਵਰ ਨੂੰ ਮ੍ਰਿਤਕ ਪਾਇਆ ਗਿਆ ਅਤੇ ਬੱਸ ਵਿੱਚ ਕੋਈ ਵੀ ਯਾਤਰੀ ਨਹੀਂ ਸੀ।