ਕੰਪਨੀ ਦਾ ਗ੍ਰਾਹਕਾਂ ਵਾਲਾ ਡਾਟਾ ਚੋਰੀ…. ਚਿਤਾਵਨੀ ਜਾਰੀ

ਬਨਿੰਗਜ਼ ਵੇਅਰਹਾਊਸ ਵੱਲੋਂ ਆਪਣੇ ਗ੍ਰਾਹਕਾਂ ਲਈ ਚਿਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਕੰਪਨੀ ਵਾਸਤੇ ਬੁਕਿੰਗ ਦੀ ਸੇਵਾ ਪ੍ਰਦਾਨ ਕਰਨ ਵਾਲੀ ਇੱਕ ਹੋਰ ਕੰਪਨੀ (ਫਲੈਕਸਬੁਕਰ) ਨੇ ਦੱਸਿਆ ਹੈ ਕਿ ਕੁੱਝ ਗ੍ਰਾਹਕਾਂ ਦਾ ਡਾਟਾ ਹੈਕਰਾਂ ਵੱਲੋਂ ਚੁਰਾ ਲਿਆ ਗਿਆ ਹੈ ਇਸ ਵਿੱਚ ਗ੍ਰਾਹਕਾਂ ਦੇ ਨਾਮ, ਈਮੇਲ ਐਡਰੈਸ ਆਦਿ ਵੀ ਸ਼ਾਮਿਲ ਹੋ ਸਕਦੇ ਹਨ।
ਵੈਸੇ ਕੰਪਨੀ ਨੇ ਗ੍ਰਾਹਕਾਂ ਨੂੰ ਭਰੋਸਾ ਦਿਵਾਉ਼ਂਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਪਾਸਵਰਡ, ਕ੍ਰੈਡਿਟ ਕਾਰਡਾਂ ਦੀਆਂ ਡਿਟੇਲਾਂ, ਮੋਬਾਇਲ ਨੰਬਰ ਆਦਿ ਸੁਰੱਖਿਅਤ ਹਨ ਅਤੇ ਉਕਤ ਚੁਰਾਇਆ ਜਾਣ ਵਾਲਾ ਡਾਟਾ ਉਨ੍ਹਾਂ ਦਾ ਹੋ ਸਕਦਾ ਹੈ ਜੋ ਕਿ ਆਪਣੀ ਆਰਡਰਾਂ ਦੀ ਡਲਿਵਰੀ ਲੈਣ ਵਾਸਤੇ ਆਪਣਾ ਨਾਮ ਪਤਾ ਜਾਂ ਈਮੇਲ ਆਈ.ਡੀ. ਦਿੰਦੇ ਹਨ।
ਬਨਿੰਗਜ਼ ਕੰਪਨੀ ਹੁਣ ਦੂਸਰੀ ਕੰਪਨੀ ਫਲੈਕਸਬੁਕਰ ਨਾਲ ਮਿਲ ਕੇ ਸਮੁੱਚੀ ਪੜਤਾਲ ਕਰ ਰਹੀ ਹੈ ਅਤੇ ਆਪਣੇ ਗ੍ਰਾਹਕਾਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਅਜਿਹੀ ਗਲਤੀ ਮੁੜ ਤੋਂ ਨਹੀਂ ਹੋਵੇ… ਇਸ ਬਾਬਤ ਪੂਰਾ ਧਿਆਨ ਰੱਖਿਆ ਜਾਵੇਗਾ।

Install Punjabi Akhbar App

Install
×