ਮਾਤਾ ਤ੍ਰਿਪਤਾ ਗੁਰਦੂਆਰਾ ਸਾਹਿਬ ਵਿਖੇ ਬੁਲਿੰਗ ਸੰਬੰਧੀ ਵਰਕਸ਼ਾਪ ਆਯੋਜਿਤ

IMG_8652

ਮਿਸ਼ੀਗਨ, 25 ਫਰਵਰੀ — ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥

ਇਹ ਇਕ ਵਿਆਪਕ ਸਿੱਖਿਆ ਹੈ ਜੋ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਉਂਦੀ ਹੈ ਅਤੇ ਇਸ ਦਾ ਅਰਥ ਹੈ ਕਿ ਸਾਨੂੰ ਭਲਾਈ ਨਾਲ ਬੁਰਾਈ ਦਾ ਜਵਾਬ ਦੇਣਾ ਚਾਹੀਦਾ ਹੈ, ਮਨ ਨੂੰ ਗੁੱਸੇ ਅਤੇ  ਨਫ਼ਰਤ ਨਾਲ ਨਹੀਂ ਭਰਨਾ ਚਾਹੀਦਾ। ਜਿਹੜੇ ਇਸ ਨੂੰ ਪ੍ਰਾਪਤ ਕਰ ਲੈਂਦੇ ਹਨ।ਉਹਨਾਂ ਦੇ ਸਰੀਰ ਬਿਮਾਰੀਆਂ ਤੋਂ ਪੀੜਤ ਨਹੀਂ ਹੁੰਦਾ

ਇਸ ਤਰਾਂ ਦਾ ਇੱਕ ਅਜਿਹਾ ਸੰਦੇਸ਼ ਅਮਰੀਕਾ ਦੇ ਸੂਬੇ ਮਿਸ਼ੀਗਨ ਦੇ ਸ਼ਹਿਰ ਡੀਟਰੋਅਟ ’ਚ ਸਥਿਤ ਮਾਤਾ ਤ੍ਰਿਪਤਾ ਗੁਰਦੂਆਰਾ ਸਾਹਿਬ ਵਿਖੇ ਬੁਲਿੰਗ ਦੇ ਸੰਬੰਧ ਵਿਚ ਹੋਈ ਇਕ ਵਰਕਸ਼ਾਪ  ਵਿੱਚ ਮਿਸਟਰ ਪੀਸ ਨਾਂ ਦੀ ਸੰਸਥਾ ਦੇ ਸੰਸਥਾਪਕ ਕੇਵਿਨ ਸਜ਼ਾਵਲਾ ਜਿਸ ਨੂੰ ਮਿਸਟਰ ਪੀਸ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਵੱਲੋਂ ਦਿੱਤਾ ਗਿਆ।

image3

ਨੈਸ਼ਨਲ ਸੈਂਟਰ ਫਾਰ ਐਜੂਕੇਸ਼ਨ ਅਤੇ ਬਿਊਰੋ ਆਫ ਜਸਟਿਸ ਦੇ ਅੰਕੜਿਆਂ ਅਨੁਸਾਰ, 3 ਅਮਰੀਕੀ ਵਿਦਿਆਰਥੀਆਂ ਵਿੱਚੋਂ 1 ਨੂੰ ਸਕੂਲ ਵਿਚ ਬੁਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬੁਰਾ  ਵਿਵਹਾਰ ਹੋਣ ਦਾ ਸਭ ਤੋਂ ਵੱਡਾ ਖ਼ਤਰਾ ਉਨ੍ਹਾਂ ਬੱਚਿਆਂ ਲਈ ਹੁੰਦਾ ਹੈ ਜੋ ਆਪਣੇ ਸਾਥੀਆਂ ਤੋਂ ਵੱਖਰੇ ਹਨ। ਸਿੱਖ ਕੌਲੀਸ਼ਨ ਵੱਲੋਂ ਕਰਵਾਏ ਸਰਵੇਖਣ ਤੋਂ ਇਹ ਅੰਕੜੇ ਸਾਹਮਣੇ ਆਏ ਸਨ ਕਿ 50 ਪ੍ਰਤੀਸ਼ਤ ਤੋਂ ਵੱਧ ਸਿੱਖ ਬੱਚੇ  ਵੀ ਇਸ ਤੋਂ ਪੀੜ੍ਹਤ  ਹਨ।

ਜੇਕਰ ਕਿਸੇ ਬੱਚੇ ਨਾਲ ਬੁਰਾ ਵਿਵਹਾਰ ਹੋ ਰਿਹਾ ਹੋਵੇ ਜਾਂ ਕਰ ਰਿਹਾ ਹੋਵੇ ਤੇ ਜਾਂ ਦੇਖ ਵੀ ਰਿਹਾ ਹੋਵੇ, ਇਸ ਦਾ ਬੁਰਾ  ਅਸਰ ਸਾਰਿਆਂ ਉਪਰ ਪੈਂਦਾ ਹੈ। ਇਸ ਦੇ ਬਹੁਤ ਨਰਾਕਤਮਕ  ਪ੍ਰਭਾਵ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਵਿਚ ਤੰਬਾਕੂ, ਸ਼ਰਾਬ ਜਾਂ ਹੋਰ ਨਸ਼ਿਆ ਦੀ ਵਰਤੋਂ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਵਿਚ ਵਾਧਾ ਹੁੰਦਾ ਹੈ। ਇਹ ਪ੍ਰਭਾਵ  ਛੋਟੀ ਉਮਰ ਤੋਂ ਸ਼ੁਰੂ ਹੋ ਕੇ ਵੱਡੀ ਉਮਰ ਤੱਕ ਰਹਿ ਸਕਦੇ ਹਨ, ਜੋ ਕਿ ਜਾਨ ਲੇਵਾ ਵੀ ਸਾਬਤ ਹੁੰਦੇ ਹਨ।

ਇਸ ਕੌਮੀ ਮੁੱਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਿਸਟਰ ਪੀਸ ਬਹੁਤ ਹੀਪ੍ਰਭਾਵਸ਼ਾਲੀ ਤਰੀਕੇ ਨਾਲ ਮਨੁੱਖੀ ਜੀਵਨ ਦੀ ਕੀਮਤ ਦਾ ਅਹਿਸਾਸ ਕਰਵਾ ਕੇ ਪਿਆਰਦਾ ਸੰਦੇਸ਼ ਫੈਲਾਉਂਦਾ ਹੈ। ਆਸਟਰੇਲੀਆ ਦੇ ਜੰਮਪਲ ਨਿੱਕ ਵੁਜੀਚੀਕ ਜਿਸ ਦਾ ਜਨਮ1982 ਵਿਚ ਬਾਵਾਂ ਅਤੇ ਲੱਤਾਂ ਤੋਂ ਬਿਨਾਂ ਹੋਇਆ ਸੀ ਦਾ ਵੀਡੀਓ ਜਿਸ ਵਿਚ ਇਹਨਾ ਦਿਖਾਇਆ ਗਿਆ ਸੀ ਕਿ ਕਿਸ ਤਰਾਂ ਉਸਨੇ ਆਪਣੀ ਸਰੀਰਕ ਹਾਲਤ ਨੂੰ ਆਪਣੀ ਜੀਵਣ ਸ਼ੈਲੀ ਨੂੰ ਸੀਮੀਤ ਕਰਨ ਤੋਂ ਇਨਕਾਰ ਕਰ ਦਿੱਤਾ, ਨੇ ਵਰਕਸ਼ਾਪ ਵਿਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਬਹੁਤ ਜਾਣਿਆ ਦੀਆਂ ਅੱਖਾਂ ਵੀ ਹੰਝੂਆਂ  ਨਾਲ ਭਰ ਆਈਆਂ।

ਨਿੱਕ ਨੂੰ ਸਕੂਲ ਵਿਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸ ਨੇ ਆਪਣੇ ਜੀਵਨ ਦੀ ਸਫਲਤਾ ਬਾਰੇ ਲੋਕਾਂ ਨੂੰ ਦੱਸਦੇ ਹੋਏ ਦੁਨੀਆਂ ਭਰ ਦੀ ਯਾਤਰਾ ਕੀਤੀਹੈ ਅਤੇ ਉਹ ਸਾਰਿਆਂ ਨਾਲ ਆਪਣੀ ਇਸ ਕਾਮਯਾਬੀ ਨੂੰ ਪਰਮਾਤਮਾ ਵਿਚ ਵਿਸ਼ਵਾਸ ਨੂੰ  ਦੱਸਦਾ ਹੈ।ਖਾਲਸਾ ਸਕੂਲ ਦੇ ਵਿਦਿਆਰਥੀਆਂ ਅਤੇ ਸੰਗਤ ਨੇ ਪ੍ਰਬੰਧਕਾਂ ਵਲੋਂ ਆਯੋਿਜਤ ਇਸ ਵਰਕਸ਼ਾਪ ਦੀ ਸ਼ਲਾਘਾ ਕੀਤੀ। ਬੱਚਿਆ ਨੇ ਕਿਹਾ ਕਿ ਉਹਨਾਂ ਨੁੰ ਇਸ ਵਰਕਸ਼ਾਪ ਨਾਲ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

Welcome to Punjabi Akhbar

Install Punjabi Akhbar
×
Enable Notifications    OK No thanks