ਦੇਸ਼ ਦੇ ਬਜਟ ਦੀ ਨਿਚਲੀ ਲਾਈਨ 50 ਬਿਲੀਅਨ ਡਾਲਰ, ਉਮੀਦ ਨਾਲੋਂ ਵਧੀਆ -ਖ਼ਜ਼ਾਨਾ ਮੰਤਰੀ

ਖ਼ਜ਼ਾਨਾ ਮੰਤਰੀ -ਜਿਮ ਚਾਮਰਜ਼ ਨੇ ਇੱਕ ਬਿਆਨ ਰਾਹੀਂ ਦੱਸਿਆ ਹੈ ਕਿ ਦੇਸ਼ ਦੇ ਬਜਟ ਦੀ (ਬਾਟਮ ਲਾਈਨ) ਨਿਚਲੀ ਲਾਈਨ 50 ਬਿਲੀਅਨ ਡਾਲਰ ਹੈ ਜੋ ਕਿ ਪਹਿਲਾਂ ਤੋਂ ਲਗਾਈ ਗਈ ਉਮੀਦ ਨਾਲੋਂ ਵਧੀਆ ਹੀ ਹੈ -ਪਰੰਤੂ ਇਹ ਹੈ ਆਰਜ਼ੀ ਤੌਰ ਤੇ ਹੀ…. ਇਹ ਵੀ ਉਨ੍ਹਾਂ ਵੱਲੋਂ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ 28 ਬਿਲੀਅਨ ਤਾਂ ਅਨੁਮਾਨਿਤ ਲੈਣਦਾਰੀਆਂ ਵਿੱਚੋਂ ਇਕੱਠਾ ਕੀਤਾ ਗਿਆ ਹੈ ਜਦੋਂ ਕਿ 20 ਬਿਲੀਅਨ ਬਜਟ ਦੀਆਂ ਪੇਮੈਂਟਾਂ ਆਦਿ ਰਾਹੀਂ ਇਕੱਠੀ ਕੀਤੀ ਗਈ ਅਜਿਹੀ ਰਾਸ਼ੀ ਹੈ ਜੋ ਕਿ ਅਨੁਮਾਨਿਤ ਰਾਸ਼ੀ ਨਾਲੋਂ ਘੱਟ ਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਾਲ 2021-22 ਦੇ ਵਿਤੀ ਸਮੇਂ ਦੌਰਾਨ ਵਸਤੂਆਂ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੁੰਦਾ ਆਇਆ ਹੈ ਜਿਸ ਨਾਲ ਕਿ ਆਮ ਆਦਮੀ ਉਪਰ ਹੀ ਬੋਝ ਪਿਆ ਸੀ ਪਰੰਤੂ ਹੁਣ ਵਸਤੂਆਂ ਦੀਆਂ ਕੀਮਤਾਂ ਵਿੱਚ ਕਮੀ ਆਉਣੀ ਵੀ ਸ਼ੁਰੂ ਹੋ ਚੁਕੀ ਹੈ।