ਬਜਟ 2016-17 : 10 ਵੱਡੇ ਐਲਾਨ, ਜਿਨ੍ਹਾਂ ਦੀ ਜਾਣਕਾਰੀ ਰੱਖਣੀ ਜਰੂਰੀ

indexਵਿੱਤ ਮੰਤਰੀ ਅਰੁਣ ਜੇਤਲੀ ਨੇ ਆਮ ਬਜਟ 2016 ਪੇਸ਼ ਕਰ ਦਿੱਤਾ ਹੈ। ਇਸ ‘ਚ ਉਨ੍ਹਾਂ ਨੇ ਇਨਕਮ ਟੈਕਸ ਸਲੈਬ ਨੂੰ ਜਸ ਦਾ ਤਸ ਰੱਖਿਆ ਹੈ। ਇਸ ਤੋਂ ਇਲਾਵਾ ਹਰ ਟੈਕਸ ਲੱਗਣ ਵਾਲੀਆਂ ਸੇਵਾਵਾਂ ‘ਤੇ ਖੇਤੀਬਾੜੀ ਭਲਾਈ ਟੈਕਸ ਲਗਾ ਦਿੱਤਾ ਗਿਆ ਹੈ। ਬਜਟ ਨੂੰ ਇਕ ਤਰ੍ਹਾਂ ਪਿੰਡਾਂ ਤੇ ਕਿਸਾਨਾਂ ਦੇ ਕਰੀਬ ਦੇਖਿਆ ਜਾ ਰਿਹਾ ਹੈ।
ਬਜਟ ਦੇ 10 ਵੱਡੇ ਐਲਾਨ
1. ਇਨਕਮ ਟੈਕਸ ਸਲੈਬ ‘ਚ ਕੋਈ ਬਦਲਾਅ ਨਹੀਂ।
2. 5 ਲੱਖ ਆਮਦਨੀ ਵਾਲਿਆਂ ਨੂੰ 3000 ਰੁਪਏ ਦੀ ਰਾਹਤ।
3. ਨਵੇਂ ਕਰਮਚਾਰੀਆਂ ਦਾ ਪੀ.ਐਫ. 3 ਸਾਲ ਸਰਕਾਰ ਦੇਵੇਗੀ।
4. ਛੋਟੇ ਘਰ ਬਣਾਉਣ ਵਾਲਿਆਂ ਨੂੰ 100 ਫੀਸਦੀ ਟੈਕਸ ਛੁੱਟ।
5. 10 ਲੱਖ ਤੋਂ ਉੱਪਰ ਦੀਆਂ ਗੱਡੀਆਂ ਮਹਿੰਗੀਆਂ।
6. 50 ਲੱਖ ਤੱਕ ਦੇ ਘਰ ‘ਤੇ ਵਿਆਜ ‘ਚ 50 ਹਜ਼ਾਰ ਦੀ ਛੁੱਟ।
7. 13 ਵੱਖ ਵੱਖ ਸੈੱਸ ਖਤਮ ਕੀਤੇ ਗਏ।
8. ਭਾਰਤੀ ਫਸਲਾਂ ਦੇ ਬਾਜ਼ਾਰ ‘ਚ 100 ਫੀਸਦੀ ਐਫ.ਡੀ.ਆਈ।
9. ਬੁਨਿਆਦੀ ਢਾਂਚੇ ਲਈ 2.21. ਲੱਖ ਕਰੋ।
10. ਦਲਿਤ-ਆਦਿਵਾਸੀ ਉਦਮੀਆਂ ਲਈ ਵੱਖ ਕੇਂਦਰ।

 (ਰੌਜ਼ਾਨਾ ਅਜੀਤ)