ਚੇਨਾਬ ਦਰਿਆ ‘ਚ ਵਹਿ ਕੇ ਪਾਕਿਸਤਾਨ ਪਹੁੰਚਿਆਂ ਬੀ.ਐੱਸ.ਐਫ. ਜਵਾਨ ਅੱਜ ਭਾਰਤ ਨੂੰ ਸੌਂਪਿਆਂ ਜਾਵੇਗਾ

satyasheel-indian-bsf-jawanਜੰਮੂ-ਕਸ਼ਮੀਰ ਦੀ ਚੇਨਾਬ ਨਦੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਸੀਮਾ ਸੁਰੱਖਿਆ ਬਲ ਦੇ ਜਵਾਨ ਨੂੰ ਅੱਜ ਭਾਰਤ ਨੂੰ ਸੌਂਪਿਆਂ ਜਾਵੇਗਾ। ਪਾਕਿਸਤਾਨੀ ਰੇਂਜਰਜ਼ ਦੇ ਡੀ.ਜੀ. ਨੇ ਇਸਦੀ ਪੁਸ਼ਟੀ ਵੀ ਕੀਤੀ ਹੈ। ਗੌਰਤਲਬ ਹੈ ਕਿ ਜਵਾਨ ਨੂੰ ਫੜਨ ਦੇ ਮਾਮਲੇ ‘ਚ ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸੰਮਨ ਕੀਤਾ ਸੀ ਅਤੇ ਜਵਾਨ ਦੀ ਤੁਰੰਤ ਰਿਹਾਈ ਦੀ ਮੰਗ ਵੀ ਕੀਤੀ ਸੀ। ਬੀ. ਐੱਸ. ਐਫ. ਅਤੇ ਪਾਕਿਸਤਾਨ ਰੇਂਜਰਜ਼ ਦੋਵਾਂ ਦੇ ਹੀ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਜਵਾਨ ਨੂੰ ਅੱਜ ਵਾਪਸ ਸੌਂਪ ਦਿੱਤਾ ਜਾਵੇਗਾ। ਇਸ ਭਾਰਤੀ ਜਵਾਨ ਦਾ ਨਾਮ ਸਤਿਆਸ਼ੀਲ ਹੈ। ਇਹ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਦਾ ਰਹਿਣ ਵਾਲਾ ਹੈ। ਇਹ ਇਸ ਵਕਤ 12 ਚੇਨਾਬ ਰੇਂਜਰਜ਼ ਦੇ ਕਬਜ਼ੇ ਹੇਠ ਹੈ।

Install Punjabi Akhbar App

Install
×