ਮੰਗਲਵਾਰ ਨੂੰ ਬਰਸਲਜ਼ ਵਿਚ ਹੋਏ ਬੰਬ ਧਮਾਕਿਆਂ ਦਾ ਮੁੱਖ ਸ਼ੱਕੀ ਨਾਜ਼ਮ ਲਾਚਰਾਉਈ ਨੂੰ ਬੁੱਧਵਾਰ ਨੂੰ ਸ਼ਹਿਰ ਦੇ ਏਂਡਰਲੇਚ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ । ਇਹ ਜਾਣਕਾਰੀ ਬੇਲਜੀਅਨ ਅਖ਼ਬਾਰ ਨੇ ਆਪਣੀ ਵੈੱਬਸਾਈਟ ‘ਤੇ ਦਿੱਤੀ ਹੈ । ਉਸ ਨੂੰ ਬਰਸਲਜ਼ ਏਅਰਪੋਰਟ ‘ਤੇ ਸ਼ੱਕੀ ਆਤਮਘਾਤੀ ਹਮਲਾਵਰਾਂ ਦੇ ਨਾਲ ਵੇਖਿਆ ਗਿਆ ਸੀ ਅਤੇ ਪੁਲਿਸ ਨੂੰ ਉਸ ਦੀ ਤਲਾਸ਼ ਸੀ । ਅਖ਼ਬਾਰ ਦੇ ਮੁਤਾਬਿਕ ਸੀਸੀਟੀਵੀ ਫੁਟੇਜ ‘ਚ ਨਾਜ਼ਮ ਲਾਚਰਾਉਈ ਏਅਰਪੋਰਟ ‘ਤੇ ਹੋਏ ਧਮਾਕੇ ਤੋਂ ਕੁੱਝ ਹੀ ਮਿੰਟ ਪਹਿਲਾਂ ਹੈਟ ਅਤੇ ਸਫ਼ੇਦ ਰੰਗ ਦਾ ਕੋਟ ਪਹਿਨੇ ਵਿਖਾਈ ਦਿੱਤਾ ਸੀ , ਅਤੇ ਉਸ ਦੀ ਪਹਿਚਾਣ ਅਜਿਹੇ ਸ਼ਖ਼ਸ ਦੇ ਰੂਪ ਵਿਚ ਸੋਮਵਾਰ ਨੂੰ ਹੀ ਕਰ ਲਈ ਗਈ ਸੀ , ਜਿਸ ਦੀ ਤਲਾਸ਼ ‘ਚ ਪੁਲਿਸ ਪਹਿਲਾਂ ਤੋਂ ਸੀ ।