ਨਿਊਜ਼ੀਲੈਂਡ ਦੇ ਦੋ ਵਿਛੜੇ ਭਰਾਵਾਂ ਨੂੰ ਫੇਸ ਬੁੱਕ ਨੇ 25 ਸਾਲਾਂ ਬਾਅਦ ਮਿਲਾਇਆ

NZ-PIC-16 Oct-1
ਫੇਸ ਬੁੱਕ ਕਈ ਵਾਰ ਸੱਚਮੁੱਚ ਉਹ ਫੇਸ ਦਿਖਾ ਜਾਂਦੀ ਹੈ ਜਿਸ ਨੂੰ ਵੇਖਿਆਂ ਦਹਾਕਿਆਂ ਲੰਘ ਗਏ ਹੁੰਦੇ ਹਨ ਜਾਂ ਫਿਰ ਉਹ ਫੇਸ ਵੇਖਣ ਦੀ ਆਸ ਹੀ ਮੁੱਕ ਗਈ ਹੁੰਦੀ ਹੈ। ਨਿਊਜ਼ੀਲੈਂਡ ਦੇ ਇਕ ਗੋਰੇ ਡੇਵਿਡ ਹਾਰਨਰ (53) ਨੂੰ ਆਪਣਾ 49 ਸਾਲਾ ਭਰਾ ਸਟੂਰਟ (49) ਲਗਪਗ 25 ਸਾਲਾਂ ਬਾਅਦ ਫੇਸ ਬੁੱਕ ਦੇ ਸਹਾਰੇ ਮਿਲ ਗਿਆ ਹੈ। ਵੱਡਾ ਭਰਾ ਡੇਵਿਡ ਹਰ ਸਾਲ ਆਪਣੇ ਛੋਟੇ ਭਰਾ ਦੇ ਜਨਮ ਦਿਨ ਉਤੇ ‘ਗ੍ਰੀਟਿੰਗ ਕਾਰਡ’ ਖਰੀਦ ਲੈਂਦਾ ਸੀ ਅਤੇ ਆਪਣੇ ਮਨ ਦਾ ਭਾਵ ਲਿਖ ਲਿਆ ਕਰਦਾ ਸੀ। ਉਸਦਾ ਕਹਿਣਾ ਹੈ ਕਿ ਜਦੋਂ ਪਿਛਲੇ ਸਾਲ ਉਸਨੇ ਜਨਮ ਦਿਨ ਕਾਰਡ ਲਿਖਿਆ ਤਾਂ ਇਹ ਸੋਚ ਲਿਆ ਕਿ ਇਹ ਹੁਣ ਆਖਰੀ ਹੀ ਹੋਵੇਗਾ ਕਿਉਂਕਿ ਉਸਦਾ ਭਰਾ ਉਸਨੂੰ ਮਿਲਣ ਵਾਲਾ ਨਹੀਂ। 1989 ਦੇ ਵਿਚ ਜਦੋਂ ਇਨ੍ਹਾਂ ਦਾ ਪਿਤਾ ਗੁਜ਼ਰ ਗਿਆ ਸੀ ਤਾਂ ਛੋਟੇ ਭਰਾ ਨੇ ਜੋ ਕਿ ਇੰਗਲੈਂਡ ਦੇ ਵਿਚ ਜ਼ਹਾਜਾਂ ਨੂੰ ਰੰਗ ਰੋਗਣ ਦਾ ਕੰਮ ਕਰਦਾ ਸੀ, ਨੇ ਆਪਣੇ ਆਪ ਨੂੰ ਪਰਿਵਾਰ ਤੋਂ ਵੱਖਰਾ ਕਰ ਲਿਆ ਸੀ ਤੇ ਮੁੜ ਕੇ ਕੋਈ ਸੰਪਰਕ ਨਹੀਂ ਬਣਾਇਆ। 2005 ਦੇ ਵਿਚ ਉਹ ਇੰਗਲੈਂਡ ਤੋਂ ਨਿਊਜ਼ੀਲੈਂਡ ਆ ਗਿਆ ਤੇ ਰਹਿਣ ਲੱਗਾ ਕੁਝ ਸਮੇਂ ਬਾਅਦ ਉਹ ਫਿਰ ਇੰਗਲੈਂਡ ਮੁੜ ਗਏ।  ਛੋਟੇ ਭਰਾ ਨੇ ਫੇਸ ਬੁੱਕ ਦੇ ਰਾਹੀਂ ਉਸਦੀ ਪੁੱਤਰੀ ਨੂੰ ਪਹਿਲਾਂ ਲੱਭਿਆ ਅਤੇ ਫਿਰ ਆਪਣੇ ਭਰਾ ਨਾਲ ਸਕਾਈਪ ਉਤੇ ਗੱਲ ਕੀਤੀ। ਇਸ ਤਰ੍ਹਾਂ ਕਰ-ਕਰਾ ਕੇ ਜਦੋਂ ਵੱਡਾ ਭਰਾ ਛੋਟੇ ਨੂੰ ਮਿਲਿਆ ਤਾਂ ਉਸਦੇ ਹੱਥ ਵਿਚ 24 ਸਾਲਾਂ ਦੇ ਲਿਖੇ ਹੋਏ 24 ਜਨਮ ਦਿਨ ਕਾਰਡ ਸਨ। ਹੁਣ ਦੁਬਾਰਾ ਫਿਰ ਉਹ ਨਿਊਜ਼ੀਲੈਂਡ ਆ ਗਏ ਹਨ ਅਤੇ ਇਥੇ ਦੀ ਨਾਗਰਿਕਤਾ ਵੀ ਲੈ ਲਈ ਹੈ।

Install Punjabi Akhbar App

Install
×