ਬਰੁਕਵੇਲ ਓਵਲ ਅਤੇ ਪੈਨਰਿਥ ਸਟੇਡੀਅਮ ਨੂੰ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਵਿੱਚ ਲਿਆਉਣ ਵਾਸਤੇ ਸਰਕਾਰ ਦੀਆਂ ਤਿਆਰੀਆਂ

ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਜਿਓਫ ਲੀ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰਾਜ ਦੇ ਸਬਅਰਬਨ ਥਾਵਾਂ ਉਪਰ ਸਥਿਤੀ ਸਟੇਡੀਅਮਾਂ ਨੂੰ ਨਵੀਆਂ ਦਿੱਖਾਂ ਅਤੇ ਸਹੂਲਤਾਂ ਪ੍ਰਦਾਨ ਕਰਨ ਹਿਤ, ਨਿਊ ਸਾਊਥ ਵੇਲਜ਼ ਸਰਕਾਰ ਨੇ ਬਰੁਕਵੇਲ ਓਵਲ ਅਤੇ ਪੈਨਰਿਥ ਸਟੇਡੀਅਮ ਨੂੰ ਜਨਤਕ ਅਤੇ ਭਾਈਚਾਰਕ ਸਾਂਝਾਂ ਨੂੰ ਦਰਸਾਉਂਦਿਆਂ, ਇਨ੍ਹਾਂ ਥਾਵਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਵਿੱਚ ਲਿਆਉਣ ਵਾਸਤੇ ਸਰਕਾਰ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਹੁਣ ਇਨ੍ਹਾਂ ਸਟੇਡੀਅਮਾਂ ਅੰਦਰ ਜ਼ਮੀਨੀ ਪੱਧਰ ਤੋਂ ਲੈ ਕੇ ਪ੍ਰੋਫੈਸ਼ਨਲ ਖੇਡਾਂ ਆਦਿ ਲਈ, ਮਨੋਰੰਜਕ ਪ੍ਰੋਗਰਾਮਾਂ ਲਈ, ਸਭਿਆਚਾਰਕ ਗਤੀਵਿਧੀਆਂ ਅਤੇ ਸਥਾਨਕ ਬਾਜ਼ਾਰਾਂ ਨੂੰ ਬੜਾਵੇ ਦੇਣ ਲਈ ਵੀ ਇਸਤੇਮਾਲ ਕੀਤਾ ਜਾ ਸਕੇਗਾ। ਸਰਕਾਰ ਨੇ ਆਪਣੇ ਬਜਟ ਵਿੱਚ ਕੁੱਝ ਅਜਿਹੇ ਫੰਡ ਰੱਖੇ ਹਨ ਜਿਨ੍ਹਾਂ ਨਾਲ ਇੱਥੇ ਜ਼ਰੂਰੀ ਬਦਲਾਅ ਕੀਤੇ ਜਾਣਗੇ ਅਤੇ ਇਸ ਦੇ ਨਾਲ ਹੀ ਕੋਗਾੜਾ ਦਾ ਜੁਬਲੀ ਓਵਲ ਵੀ ਇਸ ਪ੍ਰਾਜੈਕਟ ਅੰਦਰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਿਡਨੀ ਦੇ ਦੱਖਣ ਵੱਲ, ਉਤਰ ਵੱਲ, ਅਤੇ ਪੱਛਮੀ ਹਿੱਸਿਆਂ ਵੱਲ ਅਜਿਹੇ ਪ੍ਰਾਜੈਕਟਾਂ ਨਾਲ ਸਕਾਨਕ ਰੌਜ਼ਗਾਰਾਂ ਵਿੱਚ ਵਾਧਾ ਹੋਵੇਗਾ ਅਤੇ ਇਸ ਦੇ ਨਾਲ ਹੀ ਸਰਕਾਰ ਦੀ ਅਰਥ ਵਿਵਸਥਾ ਵਿੱਚ ਵੀ ਵਾਧਾ ਕਰਨ ਵਾਲੇ ਪ੍ਰਾਵਧਾਨ ਪੈਦਾ ਹੋਣਗੇ ਅਤੇ ਇਸ ਦਾ ਫਾਇਦਾ ਸਮੁੱਚੇ ਰਾਜ ਦੀ ਜਨਤਾ ਨੂੰ ਹੋਵੇਗਾ। ਉਨ੍ਹਾਂ ਇਸ ਵਾਸਤੇ ਬੈਂਕਵੈਸਟ ਸਟੇਡੀਅਮ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਹੁਣ ਉਥੇ ਹਰ ਤਰ੍ਹਾਂ ਦੇ ਅਜਿਹੇ ਸਮਾਗਮ ਅਤੇ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਅਤੇ ਇਹ ਹੋਰ ਵੀ ਹਰਮਨ ਪਿਆਰਾ ਹੋ ਚੁਕਿਆ ਹੈ।

Install Punjabi Akhbar App

Install
×