ਬ੍ਰਿਟਨੀ ਹਿਗਿੰਸ ਪੇਸ਼ ਕਰੇਗੀ ਸਬੂਤ -ਇਸੇ ਸ਼ੁਕਰਵਾਰ ਨੂੰ…..

ਬ੍ਰਿਟਨੀ ਹਿਗਿੰਸ ਦੇ ਸਰੀਰਕ ਸ਼ੋਸ਼ਣ ਵਾਲੇ ਮਾਮਲੇ ਵਿੱਚ ਚੱਲ ਰਹੀਆਂ ਕਿਆਸਅਰਾਈਆਂ ਦੇ ਚਲਦਿਆਂ, ਭਰੋਸੇਯੋਗ ਸੂਤਰਾਂ ਮੁਤਾਬਿਕ, ਬ੍ਰਿਟਨੀ ਹਿਗਿੰਸ ਨੇ ਇੱਕ ਬਿਆਨ ਰਾਹੀਂ ਕਿਹਾ ਹੈ ਕਿ ਉਹ ਹੁਣ ਇਸੇ ਸ਼ੁਕਰਵਾਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਹੋਵੇਗੀ ਅਤੇ ਉਹ ਵੀ ਪੱਕੇ ਸਬੂਤਾਂ ਦੇ ਨਾਲ।
ਜ਼ਿਕਰਯੋਗ ਹੈ ਕਿ ਇਹ ਮਾਮਲਾ ਬ੍ਰਿਟਨੀ ਹਿਗਿੰਸ ਅਤੇ ਪਾਰਲੀਮੈਂਟ ਦੇ ਇੱਕ ਦੂਸਰੇ ਸਟਾਫ ਮੈਂਬਰ ਬਰੂਸ ਲੇਹਰਮੈਨ ਵਿਚਾਲੇ ਚੱਲ ਰਿਹਾ ਹੈ ਅਤੇ ਇੱਕ ਮੁੱਢਲੇ ਕੇਸ ਦੌਰਾਨ ਲੇਹਰਮੈਨ ਨੂੰ ਬ੍ਰਿਟਨੀ ਹਿਗਿੰਸ ਨਾਲ ਕੀਤੇ ਗਏ ਜ਼ਬਰਦਸਤੀ ਸਰੀਰਕ ਸ਼ੋਸ਼ਣ ਵਾਲੇ ਇਲਜ਼ਾਮਾਂ ਤੋਂ ਮਾਣਯੋਗ ਅਦਾਲਤ ਵੱਲੋਂ ਬੇ-ਕਸੂਰ ਵੀ ਕਰਾਰ ਦੇ ਦਿੱਤਾ ਗਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਬ੍ਰਿਟਨੀ ਹਿਗਿੰਸ ਵੱਲੋਂ ਉਸਦੇ ਨਾਲ ਕੰਮ ਕਰਕੇ ਸਟਾਫ ਮੈਂਬਰ ਲੇਹਰਮੈਨ ਉਪਰ ਇਲਜ਼ਾਮ ਲਗਾਏ ਗਏ ਸਨ ਕਿ ਉਕਤ ਨੇ ਹਿਗਿੰਸ ਨੂੰ ਸ਼ਰਾਬ ਪਿਆ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਸੀ ਅਤੇ ਇਹ ਸਾਰਾ ਮਾਮਲਾ ਉਦੋਂ ਦੇ ਉਦਿਯੋਗ ਮੰਤਰੀ ਲਿੰਡਾ ਰਿਨੋਲਡਜ਼ ਦੇ ਦਫ਼ਤਰ ਵਿੱਚ ਵਾਪਰਿਆ ਸੀ।