ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਬ੍ਰਿਟਨੀ ਹਿਗਿੰਸ ਨਦਾਰਦ

ਲਿਬਰਲ ਪਾਰਟੀ ਦੀ ਸਾਬਕਾ ਸਟਾਫ ਮੈਂਬਰ, ਬ੍ਰਿਟਨੀ ਹਿਗਿੰਸ, ਜੋ ਕਿ ਉਸ ਉਪਰ ਹੋਏ ਸਰੀਰਕ ਸ਼ੋਸ਼ਣ ਦੀ ਮੁੱਖ ਗਵਾਹ ਅਤੇ ਸ਼ਿਕਾਇਤ ਕਰਤਾ ਹੈ, ਅੱਜ ਦੀ ਪੇਸ਼ੀ ਜਦੋਂ ਕਿ ਮਾਮਲੇ ਵਿਚਲੇ ਸਬੂਤ ਪੇਸ਼ ਕਰਨੇ ਸਨ, ਤਾਂ ਮੁੱਖ ਗਵਾਹ ਹੀ ਨਦਾਰਦ ਰਹੀ ਅਤੇ ਮਾਮਲਾ ਹਾਲ ਦੀ ਘੜੀ ਆਰਜ਼ੀ ਤੌਰ ਤੇ ਟਾਲ਼ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਇੱਕ ਹੋਰ ਗਵਾਹ ਵੀ ਹੈ ਜਿਸਨੂੰ ਕਿ ਅੱਜ ਬਾਅਦ ਦੁਪਹਿਰ ਨੂੰ ਬੁਲਾਇਆ ਜਾਣਾ ਹੈ।
ਬਰੂਸ ਲੈਹਰਮੈਨ ਜਿਸਨੂੰ ਕਿ ਇਸ ਮਾਮਲੇ ਵਿੱਚ ਮੁਲਜ਼ਮ ਦਰਸਾਇਆ ਗਿਆ ਹੈ ਨੇ ਵੀ ਅਪੀਲ ਦਾਖਿਲ ਕਰਦਿਆਂ ਕਿਹਾ ਹੈ ਕਿ ਉਹ ਬੇਗੁਨਾਹ ਹੈ ਅਤੇ ਇਸ ਮਾਮਲੇ ਨਾਲ ਉਸਦਾ ਕੁੱਝ ਵੀ ਲੈਣਾ ਦੇਣਾ ਨਹੀਂ ਹੈ ਅਤੇ ਉਸਨੇ ਕਿਸੇ ਦਾ ਵੀ ਸਰੀਰਕ ਸ਼ੋਸ਼ਣ ਨਹੀਂ ਕੀਤਾ ਹੈ।