ਬ੍ਰਿਟਿਸ਼ ਹਥਿਆਰਬੰਦ ਸੈਨਾਵਾਂ ‘ਚ 15 ਸਾਲਾਂ ਦੌਰਾਨ ਖੁਦਕੁਸ਼ੀਆਂ ਵਿੱਚ ਹੋਇਆ ਵਾਧਾ

ਗਲਾਸਗੋ/ਲੰਡਨ -ਯੂਕੇ ਦੀਆਂ ਹਥਿਆਰਬੰਦ ਫੌਜਾਂ ਵਿੱਚ ਹੁੰਦੀਆਂ ਖੁਦਕੁਸ਼ੀਆਂ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ। ਇਸ ਸੰਬੰਧੀ ਖੁਲਾਸਾ ਹੋਇਆ ਹੈ ਕਿ ਆਰਮਡ ਫੋਰਸਾਂ ਦੀਆਂ ਖ਼ੁਦਕੁਸ਼ੀਆਂ 15 ਸਾਲਾਂ ਦੌਰਾਨ ਆਪਣੇ ਉੱਚ ਪੱਧਰ ‘ਤੇ ਪਹੁੰਚੀਆਂ ਹਨ। ਅੰਕੜਿਆਂ ਅਨੁਸਾਰ 2020 ਵਿੱਚ 21 ਫੌਜੀਆਂ ਨੇ ਆਪਣੀਆਂ ਜਾਨਾਂ ਲਈਆਂ ਹਨ ਜੋ ਕਿ 2005 ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ ਜਦੋਂ ਕਿ 22 ਫੌਜੀਆਂ ਨੇ ਆਤਮਹੱਤਿਆ ਕੀਤੀ ਸੀ। ਪਰ 15 ਸਾਲ ਪਹਿਲਾਂ ਹਥਿਆਰਬੰਦ ਬਲਾਂ ਵਿੱਚ ਤਕਰੀਬਨ 50,000 ਜ਼ਿਆਦਾ ਸੈਨਿਕ ਸਨ ਜੋ ਕਿ 2020 ਦੇ ਅੰਕੜੇ ਹੋਰ ਵੀ ਚਿੰਤਾਜਨਕ ਬਣਾਉਂਦੇ ਹਨ। ਇਸ ਸੰਬੰਧੀ ਐਮ ਓ ਡੀ ਦੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 90 ਵਿਆਂ ਦੇ ਦਹਾਕੇ ਤੋਂ ਪਹਿਲੀ ਵਾਰ ਹਥਿਆਰਬੰਦ ਸੈਨਾ ਵਿੱਚ ਮਰਦਾਂ ਵਿਚਕਾਰ ਖੁਦਕੁਸ਼ੀਆਂ ਦੀ ਦਰ ਵਧਣੀ ਸ਼ੁਰੂ ਹੋ ਰਹੀ ਹੈ ਅਤੇ ਮਰਦ ਫੌਜੀਆਂ ਵਿੱਚ ਆਤਮ-ਹੱਤਿਆ ਦੀ ਦਰ ਪ੍ਰਤੀ 100,000 ਕਰਮਚਾਰੀਆਂ 15 ਫੌਜੀ ਹਨ। ਜਦਕਿ ਰਾਸ਼ਟਰੀ ਅੰਕੜਾ ਦਫਤਰ ਦੇ ਅਨੁਸਾਰ ਬਾਕੀ ਆਬਾਦੀ ਵਿੱਚ ਇਹ ਦਰ ਪ੍ਰਤੀ 100,000 ਵਿੱਚ 11.2 ਮੌਤਾਂ ਹਨ। ਵੈਟਰਨਜ਼ ਯੂਨਾਈਟਿਡ ਅਗੇਨਸਟ ਸੁਸਾਈਡ ਦੇ ਜੈੱਫ ਵਿਲੀਅਮਜ਼ ਅਨੁਸਾਰ ਹਥਿਆਰਬੰਦ ਸੈਨਾਵਾਂ ਨੂੰ ਉਨ੍ਹਾਂ ਸੈਨਿਕਾਂ ਨੂੰ ਲੋੜੀਂਦੀ ਸਹਾਇਤਾ ਨਾ ਦੇਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਨੇ ਲੜਾਈ ਵੇਖੀ ਹੈ ਅਤੇ ਮਾਨਸਿਕ ਸਿਹਤ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ।

Install Punjabi Akhbar App

Install
×