ਬ੍ਰਿਸਬੇਨ ‘ਚ ਮਨਾਇਆ ਗਿਆ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ

20191020_225333

ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ ਏਟ ਮਾਈਲ ਪਲੇਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਦੀ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸੰਸਥਾਪਕ ਸਿੱਖਾ ਦੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਬੜੀ ਸ਼ਰਧਾਂ ਤੇ ਉਤਸ਼ਾਂਹ ਨਾਲ ਮਨਾਇਆ ਗਿਆ। ਪਿਛਲੇ ਤਿੰਨ ਦਿਨਾ ਤੋ ਚੱਲਦੇ ਗੁਰਬਾਣੀ ਦੇ ਸ੍ਰੀ ਅਖੰਠ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ।ਜਿਸ ‘ਚ ਭਾਈ ਸਤਵਿੰਦਰ ਸਿੰਘ ਜੀ ਅਤੇ ਭਾਈ ਕਾਰਜ਼ ਸਿੰਘ ਹਜੂਰੀ ਰਾਗੀ ਜਥਾਂ ਸ੍ਰੀ ਦਰਬਾਰ ਸਾਹਿਬ ਵਲੋ ਗੁਰਬਾਣੀ ਦੇ ਰਸਭਿੰਨੇ ਕੀਰਤਨ ਤੇ ਕਥਾਂ ਵਿਚਾਰਾ ਨਾਲ ਗੁਰੂ ਸਹਿਬਾਨ ਜੀ ਦੇ ਜੀਵਨ ਫਲਸਫੇ ਬਾਰੇ ਚਾਨਣਾ ਪਾਉਦਿਆਂ ਸੰਗਤਾ ਨੂੰ ਦੱਸਿਆ ਕਿ ਗੁਰੂ ਰਾਮਦਾਸ ਜੀ ਦੀ ਰਚਿਤ ਬਾਣੀ ਵਿਚ ਸ਼ਬਦ, ਸਲੋਕ, ਘੋੜੀਆਂ, ਲਾਵਾਂ, ਕਰਹਲੇ, ਵਾਰਾਂ, ਰਾਗਾਂ, ਵਣਜਾਰਾ ਤੇ ਹੋਰ ਵੀ ਅਮੁੱਲ ਗਿਆਨ ਦਾ ਵੱਡਮੁੱਲਾ ਖਜਾਨਾ ਮਨੁੱਖਤਾ ਨੂੰ ਬਾਣੀ ਦੇ ਰੂਪ ਵਿਚ ਦਿੱਤਾ ਹੈ, ਜੋ ਕਿ ਹਮੇਸ਼ਾ ਹੀ ਜੀਵਨ ਵਿਚ ਮਾਰਗਦਰਸ਼ਨ ਦਾ ਕਾਰਜ ਕਰਦਾ ਹੈ। ਗੁਰੂ ਜੀ ਨੇ ਬਾਣੀ ‘ਚ ਗੁਰੂ ਤੇ ਪ੍ਰਮਾਤਮਾ ਲਈ ਅਥਾਂਹ ਸ਼ਰਧਾਂ ਤੇ ਪ੍ਰੇਮ ਦਾ ਪ੍ਰਗਟਾਵਾ ਕੀਤਾ ਹੈ, ਤੇ ਮਨੁੱਖ ਨੂੰ ਨਾਮ ਸਿਮਰਨ, ਕਿਰਤ ਕਮਾਈ ਕਰਦਿਆ, ਹਾਊਮੇ-ਹੰਕਾਰ ਤਿਆਗ ਕੇ ਸਾਦਗੀ ਵਾਲਾ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ ਹੈ।ਗੁਰੂ ਦੀਆ ਸੰਗਤਾਂ ਨੇ ਹੁੰਮ ਹੁਮਾ ਕੇ ਭਾਗ ਲਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਟੇਜ ਦੀ ਜ਼ਿੰਮੇਵਾਰੀ ਭਾਈ ਸੁਰਿੰਦਰ ਸਿੰਘ ਸਟੇਜ ਸੈਕਟਰੀ ਵਲੋ ਨਿਭਾਈ ਗਈ। ਇਸ ਮੌਕੇ  ਧਰਮਪਾਲ ਸਿੰਘ ਜੌਹਲ (ਪ੍ਰਧਾਨ), ਅਵਨਿੰਦਰ ਸਿੰਘ ਲਾਲੀ ਗਿੱਲ (ਮੀਤ ਪ੍ਰਧਾਨ) ਗੁਰਦੀਪ ਸਿੰਘ (ਖਜ਼ਾਨਚੀ), ਹਰਪਾਲ ਸਿੰਘ ਬੁੱਟਰ (ਸਕੱਤਰ), ਗੁਰਪ੍ਰੀਤ ਸਿੰਘ ਬੱਲ (ਰਮਦਾਸ), ਹਰਦੇਵ ਸਿੰਘ ਤੇ ਤਜਿੰਦਰਪਾਲ ਸਿੰਘ, ਸਤਪਲ ਸਿੰਘ (ਸੱਤੀ) ਸੁੱਖਦੇਵ ਸਿੰਘ ਵਿਰਕ ਵੀ ਹਾਜਰ ਸਨ।

Install Punjabi Akhbar App

Install
×