ਬ੍ਰਿਸਬੇਨ ਅੰਦਰ ਕਰੋਨਾ ਦੇ 4 ਨਵੇਂ ਮਾਮਲੇ ਦਰਜ -3 ਦਿਨਾਂ ਦਾ ਲਾਕਡਾਊਨ ਅੱਜ ਸ਼ਾਮ ਨੂੰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕੁਈਨਜ਼ਲੈਂਡ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਅਹਿਮ ਐਲਾਨਨਾਮੇ ਰਾਹੀਂ ਦੱਸਿਆ ਕਿ ਬ੍ਰਿਸਬੇਨ ਅੰਦਰ ਕੋਵਿਡ-19 ਦੇ ਸਥਾਨਕ ਸਥਾਂਨਆਂਤਰਣ ਦੇ 4 ਨਵੇਂ ਮਾਮਲੇ ਦਰਜ ਹੋਣ ਕਾਰਨ ਅਹਿਤਿਆਦਨ ਗ੍ਰੇਟਰ ਬ੍ਰਿਸਬੇਨ ਵਿੱਚ 3 ਦਿਨਾਂ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ।
ਇਸ ਐਲਾਨ ਦੇ ਨਾਲ ਹੀ ਦੂਸਰੇ ਰਾਜਾਂ ਵੱਲੋਂ ਲਗਾਈਆਂ ਜਾਣ ਵਾਲੀਆਂ ਸੰਭਾਵੀ ਪਾਬੰਧੀਆਂ ਦੇ ਹੁਕਮਾਂ ਅਤੇ ਐਲਾਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਪ੍ਰੀਮੀਅਰ ਨੇ ਦੱਸਿਆ ਕਿ ਇਹ ਲਾਕਡਾਊਨ -ਬ੍ਰਿਸਬੇਨ, ਲੋਗਾਨ, ਮੋਰਟਨ ਬੇਅ, ਇਪਸਵਿਚ ਅਤੇ ਰੈਡਲੈਂਡਜ਼ ਵਿੱਚ ਪ੍ਰਭਾਵੀ ਰਹੇਗਾ ਅਤੇ ਅੱਜ ਸ਼ਾਮ ਨੂੰ 5 ਵਜੇ ਤੋਂ ਇਹ ਲਾਕਡਾਊਨ ਲਗਾ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਐਲਾਨ ਤੋਂ ਪਹਿਲਾਂ ਬੀਤੀ ਰਾਤ ਉਨ੍ਹਾਂ ਨੂੰ ਨੀਂਦ ਨਹੀਂ ਆਈ ਅਤੇ ਉਹ ਬਹੁਤ ਪ੍ਰੇਸ਼ਾਨ ਰਹੇ ਕਿ ਸਾਨੂੰ ਸਾਰਿਆਂ ਨੂੰ ਹੀ ਕਿੱਦਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਵਾਰੀ ਵਾਰੀ ਕਰਨਾ ਪੈ ਰਿਹਾ ਹੈ। ਪਰੰਤੂ ਉਨ੍ਹਾਂ ਕਿਹਾ ਕਿ ਉਹ ਰਾਜ ਦੀ ਜਨਤਾ ਦੇ ਧੰਨਵਾਦੀ ਹਨ ਕਿ ਉਹ ਸਰਕਾਰ ਦਾ ਪੂਰਾ ਸਾਥ ਦਿੰਦੇ ਹਨ ਅਤੇ ਇਸ ਵਾਰੀ ਵੀ ਅਸੀਂ ਸਭ ਮਿਲ ਕੇ ਕਰੋਨਾ ਦੇ ਇਸ ਹਮਲੇ ਦਾ ਵੀ ਮੁਕਾਬਲਾ ਪਹਿਲਾਂ ਦੀ ਤਰ੍ਹਾਂ -ਬਲਕਿ ਉਸ ਤੋਂ ਵੱਧ ਪ੍ਰਭਾਵੀ ਕਦਮਾਂ ਨਾਲ ਕਰਾਂਗੇ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਈਸਟਰ ਦੇ ਤਿਉਹਾਰ ਦੇ ਮੱਦੇਨਜ਼ਰ ਇਹ ਜ਼ਰੂਰੀ ਸੀ ਕਿ ਹੁਣੇ ਹੀ ਲਾਕਡਾਊਨ ਲਗਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਆਉਣ ਵਾਲੇ ਵੀਰਵਾਰ ਨੂੰ ਜਦੋਂ ਲਾਕਡਾਊਨ ਖ਼ਤਮ ਹੋਵੇਗਾ ਤਾਂ ਹਰ ਕੋਈ ਵਧੀਆ ਤਰੀਕੇ ਦੇ ਨਾਲ ਈਸਟਰ ਦਾ ਤਿਉਹਾਰ ਮਨਾਅ ਸਕੇਗਾ।
ਲਾਕਡਾਊਨ ਪ੍ਰਤੀ ਉਨ੍ਹਾਂ ਕਿਹਾ ਕਿ ਲੋਕ ਸਿਰਫ ਜ਼ਰੂਰੀ ਕੰਮਾਂ ਆਦਿ ਲਈ ਹੀ ਘਰੋਂ ਬਾਹਰ ਨਿਕਲ ਸਕਦੇ ਹਨ ਅਤੇ ਕਿਉ਼ਂਕਿ ਇਹ ਸਭ ਦੀ ਸਿਹਤ ਅਤੇ ਜ਼ਿੰਦਗੀ ਨਾਲ ਜੁੜਿਆ ਮਾਮਲਾ ਹੈ ਇਸ ਵਾਸਤੇ ਉਹ ਹਰ ਕਿਸੇ ਕੋਲੋਂ ਸਹਿਯੋਗ ਦੀ ਆਸ ਰੱਖਦੇ ਹਨ।

Install Punjabi Akhbar App

Install
×