ਬ੍ਰਿਸਬੇਨ T20 ਕ੍ਰਿਕਟ ਲੀਗ 2019, 19 ਮਈ ਤੋਂ

  • 18 ਟੀਮਾਂਵਿਜੇਤਾ ਨੂੰ 2000 ਡਾਲਰ ਦਾ ਇਨਾਮ, ਸੈਂਮੀ ਅਤੇ ਫ਼ਾਈਨਲ ਮੁਕਾਬਲੇ ਜੁਲਾਈ ‘ਚ 
(ਮੀਡੀਆ ਬੈਠਕ ‘ਚ ਟੀਮਾਂ ਦਾ ਡਰਾਅ ਕੱਢਦੇ ਹੋਏ ਕਲੱਬਾਂ ਦੇ ਕਪਤਾਨ)
(ਮੀਡੀਆ ਬੈਠਕ ‘ਚ ਟੀਮਾਂ ਦਾ ਡਰਾਅ ਕੱਢਦੇ ਹੋਏ ਕਲੱਬਾਂ ਦੇ ਕਪਤਾਨ)

(ਬ੍ਰਿਸਬੇਨ 16 ਮਈ ਇੱਥੇ ਸੂਬਾ ਕੁਈਨਜ਼ਲੈਂਡ ਦੇ ਹਰਿਆਵਲੇ ਸ਼ਹਿਰ ਬ੍ਰਿਸਬੇਨ ਵਿਖੇ ਦੇਸੀ ਰੌਕਸਫ਼ਲਾਈ ਹਾਈ ਅਤੇ ਕ੍ਰਿਕਟ ਖੇਡ ਕਲੱਬਾਂ ਦੇ ਸਾਂਝੇ ਉੱਦਮ ਨਾਲ ਪਹਿਲੀ ਵਾਰ ਕ੍ਰਿਕਟ ਦਾ ਮਹਾਂਕੁੰਡ ”ਬ੍ਰਿਸਬੇਨ T20 ਕ੍ਰਿਕਟ ਲੀਗ 2019, ਐਤਵਾਰ 19 ਮਈ ਤੋਂ 18 ਟੀਮਾਂ ਵਿਚਕਾਰ ਵੱਖਵੱਖ ਗਰਾਉਂਡਾਂ ‘ ਕਰਵਾਈ ਜਾ ਰਹੀ ਹੈ। ਜਿਸ ਵਿੱਚ ਵਿਜੇਤਾ ਟੀਮ ਨੂੰ 2000 ਡਾਲਰਰੰਨਰਅੱਪ ਨੂੰ 1000 ਡਾਲਰ ਦਾ ਇਨਾਮ ਤਕਸੀਮ ਕੀਤਾ ਜਾਵੇਗਾ।

ਇਹ ਜਾਣਕਾਰੀ ਫ਼ਲਾਈ ਹਾਈ ਵੱਲੋਂ ਹੈਰੀ ਸਿੰਘਮਨਮੋਹਨ ਸਿੰਘਖੁੱਸ਼ ਘਈ ਅਤੇ ਸਮੂਹਕਪਤਾਨਾਂ ਨੇ ਵਿਸ਼ੇੇਸ਼ ਮੀਡੀਆ ਕਾਨਫਰੰਸ ‘ ਕਮਿਊਨਟੀ ਰੇਡੀਓ ਫੋਰ  ਬੀ 98.1 ਐੱਫ ਐੱਮ ਵਿੱਖੇ ਸਾਂਝੀ ਕੀਤੀ। ਉਹਨਾਂ ਹੋਰ ਕਿਹਾ ਕਿ ਇਸ ਕ੍ਰਿਕਟ ਲੀਗ ਲਈ ਹੀਥਵੁਡ ਪਾਰਕਮੈੱਗਰੇਗਰ ਕ੍ਰਿਕਟ ਗਰਾਉਂਡਸੀ ਜੇ ਫੀਲਡ ਰਿੱਚਲੈਂਡਗ੍ਰੀਨਬੈਂਕ ਕ੍ਰਿਕਟ ਗਰਾਉਂਡਟਿੰਨਗੱਲਪਾਆਦਿ ਦੀਆਂ ਖ਼ੂਬਸੂਰਤ ਅਤੇ ਆਧੁਨਿਕ ਗਰਾਉਂਡਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਬੈਠਕ ‘ ਮੀਡੀਆ ਸਾਹਮਣੇ ਸੰਬੰਧਿਤ ਟੀਮਾਂ ਦੇ ਡਰਾਅ ਕੱਢੇ ਗਏ ਅਤੇ ਟੀਮਾਂ ਨੂੰ ਦੋ ਪੂਲਾਂ ‘ ਵੰਡਿਆ ਗਿਆ।

ਇਸ ਵਿਸ਼ੇਸ਼ ਮੀਡੀਆ ਬੈਠਕ ਵਿੱਚ ਹੋਰਨਾਂ ਤੋਂ ਇਲਾਵਾ ਹੈਰੀ ਸਿੰਘਖੁੱਸ਼ ਘਈਸਤਿੰਦਰਅੰਮ੍ਰਿਤਸੈਂਡੀਕਮਲਜੀਤਹੈਪੀ ਸਿੰਘਮਨਮੋਹਨ ਸਿੰਘ ਨੇ ਸ਼ਿਰਕਤ ਕੀਤੀ

ਸੰਬੰਧਿਤ ਟੀਮਾਂ ਦਾ ਵੇਰਵਾ : ਸਕਾਈ ਵਿਊ ਵਾਰੀਅਰਜ਼ਬਾਲ ਬੱਸਟਰਸਸਾਉੱਥ ਸਟਰਾਈਕਰਸਨਾਰਦਨ ਸਟਾਰਸ਼ਿਵਾ ਸਟ੍ਰੌਮ ਕ੍ਰਿਕਟ ਕਲੱਬਹੀਥਵੁੱਡ ਇਲੈਵਨਨਾਰਦਨ ਵਾਰੀਅਰਜ਼ਆਜ਼ਾਦ ਕਲੱਬਹਰਿਆਣਾ ਵਾਰੀਅਰਜ਼ਬਲੀਡ ਬਲੂਨਿਊ ਇੰਗਲੈਂਡ ਸਕਰਾਚਰਸਬ੍ਰਿਸਬੇਨ ਸੰਨਰਾਈਸਰਸਪੰਜਾਬ ਨਾਈਟ ਰਾਈਡਰਸਬ੍ਰਿਸਬੇਨ ਰਾਈਡਰਸਯੂ ਸੀ ਸੀਰਿਸਬੇਨ ਰਾਇਲਸਰਿਸਬੇਨ ਯੂਨਾਇਟਡਕਾਲਮਵੈਲ ਸਟਰਾਈਕਰਸ। ਇਸ ਟੂਰਨਾਮੈਂਟ ‘ ਪੂਰੇਸੂਬੇ ਤੋਂ ਟੀਮਾਂ ਦੀ ਭਰਵੀਂ ਹਾਜ਼ਰੀ ਪ੍ਰਤੀ ਸਮੂਹ ਕ੍ਰਿਕਟ ਪ੍ਰੇਮੀਆਂ ‘ ਲੀਗ ਪ੍ਰਤੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੈਂਮੀ ਅਤੇ ਫ਼ਾਈਨਲ ਮੁਕਾਬਲੇ ਜੁਲਾਈ ਮਹੀਨੇ ਦੇ ਅੰਤ ‘ ਹੋਣਗੇ। 

ਕਮਿਊਨਟੀ ਰੇਡੀਓ ਫੋਰ  ਬੀ 98.1 ਐੱਫ ਐੱਮ ਆਪਣੀ ਲਾਇਵ ਰੇਡੀਓ ਕਵਰੇਜ਼ ਜ਼ਰੀਏ ਇਸਕ੍ਰਿਕਟ ਲੀਗ ਦਾ ਮੁੱਖ ਮੀਡੀਆ ਹਿੱਸੇਦਾਰ ਰਹੇਗਾ। 

(ਹਰਜੀਤ ਲਸਾੜਾ)

harjit_las@yahoo.com

Install Punjabi Akhbar App

Install
×