ਸੁਰਿੰਦਰਪਾਲ ਸਿੰਘ ਖੁਰਦ ਸਰਬਸੰਮਤੀ ਨਾਲ ਬਣੇ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ

ਉਪ-ਪ੍ਰਧਾਨ ਜਗਜੀਤ ਖੋਸਾ ਅਤੇ ਮੁੱਖ ਸਲਾਹਕਾਰ ਹਰਪ੍ਰੀਤ ਕੋਹਲੀ

(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੀ ਨਵੀਂ ਬਣੀ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ ਤੇ ਸਮੂਹ ਅਹੁਦੇਦਾਰ)
(ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੀ ਨਵੀਂ ਬਣੀ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ ਤੇ ਸਮੂਹ ਅਹੁਦੇਦਾਰ)

(ਬ੍ਰਿਸਬੇਨ 8 ਅਕਤੂਬਰ) ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ ਦੇ ਅਹੁਦੇਦਾਰਾਂ ਵਲੋਂ ਆਪਣੀ ਸਲਾਨਾ ਬੈਠਕ ਵਿੱਚ ਬੀਤੇ ਵਰ੍ਹੇ ਦੀਆਂ ਗਤੀਵਿਧੀਆਂ ਤੇ ਵਿਚਾਰ-ਚਰਚਾ ਕਰਨ ਉਪਰੰਤ ਪ੍ਰੈੱਸ ਕਲੱਬ ਦੀ ਸਰਬਸੰਮਤੀ ਨਾਲ ਨਵੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸੁਰਿੰਦਰਪਾਲ ਸਿੰਘ ਖੁਰਦ ਪ੍ਰਧਾਨ, ਜਗਜੀਤ ਸਿੰਘ ਖੋਸਾ ਉੱਪ ਪ੍ਰਧਾਨ, ਦਲਜੀਤ ਸਿੰਘ ਜਨਰਲ ਸਕੱਤਰ, ਹਰਪ੍ਰੀਤ ਸਿੰਘ ਕੋਹਲੀ ਮੁੱਖ ਸਲਾਹਕਾਰ, ਗੁਰਸੇਵਕ ਸਿੰਘ ਸਕੱਤਰ, ਜਸਕਿਰਨ ਹਾਂਸ ਖਜ਼ਾਨਚੀ ਅਤੇ ਪ੍ਰੈੱਸ ਸਕੱਤਰ ਦੀ ਜ਼ਿੰਮੇਵਾਰੀ ਹਰਜੀਤ ਲਸਾੜਾ ਨੂੰ ਸੌਂਪੀ ਗਈ ਹੈ। ਇਸ ਮੌਕੇ ਤੇ ਨਵੇਂ ਬਣੇ ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ ਨੇ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਿਆ ਕਿਹਾ ਕਿ ਸਮੂਹ ਮੈਂਬਰਾਨ ਦੇ ਸਹਿਯੋਗ ਦੇ ਨਾਲ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਪ੍ਰੈੱਸ ਦੀ ਅਜ਼ਾਦੀ ਨੂੰ ਕਾਇਮ ਰੱਖਣ ਲਈ ਹਮੇਸ਼ਾ ਹੀ ਉਸਾਰੂ ਤੇ ਨਿਰਪੱਖਤਾ ਦੇ ਨਾਲ ਯਤਨਸ਼ੀਲ ਕਾਰਜ ਕਰਦੇ ਰਹਿਣਗੇ।ਕਲੱਬ ਦੀ ਨਵੀਂ ਕਮੇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਕੋਹਲੀ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਲਈ ਵਿਸ਼ੇਸ ਧੰਨਵਾਦ ਵੀ ਕੀਤਾ ਗਿਆ ਅਤੇ ਉਹਨਾਂ ਦੇ ਅਰੰਭੇ ਕਾਰਜ਼ਾਂ ਨੂੰ ਅੱਗੇ ਤੋਰਨ ਦਾ ਅਹਿਦ ਲਿਆ ਗਿਆ। ਸੰਸਥਾ ਵਿੱਚ ਨਵੀਂ ਹਾਜ਼ਰੀ ਜਸਕਿਰਨ ਹਾਂਸ ਦਾ ਵੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।

(ਹਰਜੀਤ ਲਸਾੜਾ)

harjit_las@yahoo.com

Welcome to Punjabi Akhbar

Install Punjabi Akhbar
×