ਬ੍ਰਿਸਬੇਨ ਪੰਜਾਬੀ ਪ੍ਰੈੱਸ ਕੱਲਬ ਵੱਲੋਂ ਗਾਇਕ ਗੁਰਦਾਸ ਮਾਨ ਦਾ ਵਿਸ਼ੇਸ਼ ਸਨਮਾਨ

ਮਾਂ-ਬੋਲੀ ਅਤੇ ਪੰਜਾਬੀਅਤ ‘ਤੇ ਗੰਭੀਰ ਵਿਚਾਰਾਂ ਹੋਈਆਂ

(ਬ੍ਰਿਸਬੇਨ) – ਇੱਥੇ ਕੁਈਨਜ਼ਲੈਂਡ ਸੂਬੇ ਦੇ ਖ਼ੂਬਸੂਰਤ ਸ਼ਹਿਰ ਗੋਲਡ-ਕੋਸਟ ਦੇ ਪੰਜ ਤਾਰਾ ਹੋਟਲ ‘ਚ ਇੱਕ ਵਿਸ਼ੇਸ਼ ਮਿਲਣੀ ਤਹਿਤ ਬ੍ਰਿਸਬੇਨ ਪੰਜਾਬੀ ਪ੍ਰੈੱਸ ਕੱਲਬ ਵੱਲੋਂ  ਮਹਿਬੂਬ ਅਦਾਕਾਰ ਅਤੇ ਗਾਇਕ ਗੁਰਦਾਸ ਮਾਨ ਦਾ ਉਹਨਾਂ ਦੀਆਂ ਪੰਜਾਬੀਅਤ ਲਈ ਹੁਣ ਤੱਕ ਕੀਤੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਗੁਰਦਾਸ ਮਾਨ ਦੇ ਨਾਲ ਉਹਨਾਂ ਦੀ ਧਰਮ ਪਤਨੀ ਮਨਜੀਤ ਮਾਨ, ਪ੍ਰੈੱਸ ਕਲੱਬ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਕੋਹਲੀ (ਪੰਜਾਬੀ ਜਾਗਰਣ, ਪਹਿਰੇਦਾਰ ਅਤੇ ਪੰਜਾਬੀਅਖ਼ਬਾਰ), ਉਪ-ਪ੍ਰਧਾਨ ਸੁਰਿੰਦਰਪਾਲ ਸਿੰਘ ਖੁਰਦ (ਜਗਬਾਣੀ), ਜਨਰਲ ਸਕੱਤਰ ਜਗਜੀਤ ਖੋਸਾ (ਰੋਜ਼ਾਨਾ ਸਪੋਕਸਮੈਨ), ਸੁਨੀਲ ਉਬਰਾਏ(ਰੇਡੀਓ ਰਿੱਧਮ), ਅੰਮ੍ਰਿਤ ਢਿੱਲੋਂ, ਨਿਰਮਲ ਧਾਲੀਵਾਲ ਅਤੇ ਹਰਜੀਤ ਲਸਾੜਾ(ਟ੍ਰਿਬਿਊਨ ਅਤੇ ਪਰਥਨਾਮਾ) ਨੇ ਫ਼ੋਨ ‘ਤੇ ਵਿਚਾਰਾਂ ‘ਚ ਸਾਂਝ ਪਾਈ।

news 180601 gurdass mann in brisbane IMG_4627

ਆਪਣੇ ਸੰਬੋਧਨ ਵਿੱਚ ਗੁਰਦਾਸ ਨੇ ਮਜ਼ੂਦਾ ਪੰਜਾਬੀ ਗੀਤਾਂ ‘ਚ ਬੰਦੂਕ, ਨਸ਼ੇ ਅਤੇ ਨੌਜ਼ਵਾਨੀ ‘ਚ ਆਏ ਹੋਸ਼ੇਪਣ ਦੇ ਵੱਧਦੇ ਚੱਲਣ ‘ਤੇ ਚਿੰਤਾ ਪ੍ਰਗਟਾਈ। ਨਾਲ ਹੀ ਉਹਨਾਂ ‘ਟੀਮਪੰਜਾਬੀ’ ਅਤੇ ਪ੍ਰੈੱਸ ਕਲੱਬ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਮਾਣਮੱਤੇ ਸਨਮਾਨ ਉਹਨਾਂ ਦੀ ਰੂਹ ਦੀ ਖ਼ੁਰਾਕ ਬਣਦੇ ਹਨ। ਵਿਚਾਰਾਂ ਦੀ ਸਾਂਝ ਵਿੱਚ ਜਗਜੀਤਖੋਸਾ ਅਤੇ ਸੁਰਿੰਦਰਪਾਲ ਸਿੰਘ ਵੱਲੋਂ ਗੁਰਦਾਸ ਮਾਨ ਨਾਲ ਮਾਂ-ਬੋਲੀ ਪੰਜਾਬੀ ਉੱਤੇ ਗੰਭੀਰ ਵਿਚਾਰਾਂ ਅਤੇ ਚਿੰਤਨ ਕੀਤਾ ਗਿਆ।

Install Punjabi Akhbar App

Install
×