ਮੋਦੀ ਨੇ ਬ੍ਰਿਸਬੇਨ ‘ਚ ਕੀਤਾ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ

gandhi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ‘ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ। ਬ੍ਰਿਸਬੇਨ ਦੇ ਰੋਮਾ ਸਟਰੀਟ ਪਾਰਕਲੈਂਡ ‘ਚ ਗਾਂਧੀ ਜੀ ਦੇ ਬੁੱਤ ਦੇ ਉਦਘਾਟਨ ਮੌਕੇ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ 2 ਅਕਤੂਬਰ 1869 ਨੂੰ ਪੋਰਬੰਦਰ ‘ਚ ਗਾਂਧੀ ਜੀ ਨੇ ਜਦ ਜਨਮ ਲਿਆ ਸੀ ਉਦੋਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਪਹਿਲਾਂ ਮੋਦੀ ਇੱਕ ਪ੍ਰੋਗਰਾਮ ‘ਤੇ ਆਏ ਸਨ ਜਿੱਥੇ ਭਾਰਤੀ ਮੂਲ ਦੇ ਨਾਗਰਿਕਾਂ ਅਤੇ ਬ੍ਰਿਸਬੇਨ ਦੇ ਮੇਅਰ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਟਵੀਟ ਅਨੁਸਾਰ ‘ ਜੀ-20 ਸਿਖਰ ਸੰਮੇਲਨ ਸਮਾਪਤ ਹੋ ਗਿਆ ਹੈ। ਆਸਟ੍ਰੇਲੀਆ ਅਤੇ ਇਸ ਪ੍ਰੋਗਰਾਮ ‘ਚ ਹਿੱਸਾ ਲੈ ਕੇ ਵਧੀਆ ਲੱਗ ਰਿਹਾ ਹੈ।’ ਪ੍ਰੋਗਰਾਮ ਕਰਵਾਉਣ ਪ੍ਰਬੰਧਕਾਂ ਨੇ ਕਿਹਾ ਕਿ ਸਪ੍ਰਿੰਗਫੀਲਡ ‘ਚ ਇੱਕ ਪੁਲ ਦਾ ਨਾਮ ਮਹਾਤਮਾ ਗਾਂਧੀ ਦੇ ਨਾਮ ‘ਤੇ ਰੱਖਿਆ ਜਾਵੇਗਾ। ਸ੍ਰੀ ਮੋਦੀ ਨੇ ਇਸ ਤੋਂ ਪਹਿਲਾਂ ਬ੍ਰਿਸਬੇਨ ‘ਚ ਜੀ-20 ਸਿਖਰ ਸੰਮੇਲਨ ‘ਚ ਸ਼ਿਰਕਤ ਕੀਤੀ ਅਤੇ ਵਿਸ਼ਵ ਦੇ ਕਈ ਨੇਤਾਵਾਂ ਨਾਲ ਇੱਕ-ਇੱਕ ਬੈਠਕ ਕੀਤੀ। ਉਹ ਕੈਨਬਰਾ ਸਮੇਤ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਦਾ ਦੌਰਾ ਕਰਨਗੇ ਅਤੇ ਆਸਟ੍ਰੇਲੀਆ ਸੰਸਦ ਨੂੰ ਸੰਬੋਧਨ ਕਰਨਗੇ।