ਬ੍ਰਿਸਬੇਨ ਐਜੂਕੇਸ਼ਨ ਐਡ ਵੈੱਲਫੇਅਰ ਸੈਂਟਰ ਦਾ ਹੋਈਆਂ ਉਦਘਾਟਨ 

(ਉਦਘਾਟਨ ਸਮੇਂ ਸੰਗਤਾਂ ਤੇ ਪ੍ਰਬੰਧਕ ਕਮੇਟੀ)
(ਉਦਘਾਟਨ ਸਮੇਂ ਸੰਗਤਾਂ ਤੇ ਪ੍ਰਬੰਧਕ ਕਮੇਟੀ)
ਗੁਰਦੁਆਰਾ ਸਾਹਿਬ ਬ੍ਰਿਸਬੇਨ ਏਟ ਮਾਇਲ ਪਲੇਨ (ਲੋਗਨ ਰੋਡ) ਵਲੋਂ ਐਜੂਕੇਸ਼ਨ ਐਡ ਵੈੱਲਫੇਅਰ ਸੈਂਟਰ ਲਗਪਗ 45 ਲੱਖ ਡਾਲਰ ਦੀ ਲਾਗਤ ਵਾਲੀ ਇਮਾਰਤ ਨੂੰ ਪ੍ਰਬੰਧਕਾਂ ਵਲੋਂ ਸੰਗਤਾਂ ਨੂੰ ਸੌਪੀ ਗਈ| ਇਹ ਇਮਾਰਤ ਦਾ ਉਦਘਾਟਨ ਬੀਬੀ ਗੁਰਮੇਜ ਕੌਰ ਦੀ ਅਗਵਾਈ ਹੇਠ ਹੋਈਆਂ ਜੋ ਕਿ ਸਵਰਗੀ ਸਾਬਕਾ ਪ੍ਰਧਾਨ ਸ. ਰਘਬੀਰ ਸਿੰਘ ਦੀ ਧਰਮ ਪਤਨੀ ਹਨ। ਇਸ ਮੌਕੇ ਵੀਰਵਾਰ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਸ਼ਨੀਵਾਰ ਭੋਗ ਪਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਸਜੋਤ ਸਿੰਘ ਤੇ ਜਸਵਿੰਦਰ ਸਿੰਘ ਤੱਖਰ ਵਲੋਂ ਸੰਗਤਾਂ ਦੇ ਰੂਬਰੂ ਹੁੰਦੇ ਹੋਏ ਦੱਸਿਆ ਕਿ ਇਹ ਇਮਾਰਤ ਐਜੂਕੇਸ਼ਨ ਅਤੇ ਹੋਰਨਾਂ ਕੰਮਾਂ ਲਈ ਵਰਤੀ ਜਾਵੇਗੀ ਅਤੇ ਇਹ ਸੈਂਟਰ ਗੁਰਦੁਆਰਾ ਸਾਹਿਬ ਦੇ ਬਹੁਤ ਨੇੜੇ ਹੈ ਤੇ ਇਸ ਇਮਾਰਤ ਦੀ ਵਰਤੋਂ ਬੱਚਿਆਂ ਦੀ ਪੜ੍ਹਾਈ ਤੇ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਗਤਾਂ ਦੀਆਂ ਲੋੜਾਂ ਨੂੰ ਪ੍ਰਮੁੱਖ ਰੱਖਦੇ ਹੋਏ ਖਰੀਦੀ ਗਈ ਹੈ। ਇਸ ਇਮਾਰਤ  ਗੁਰਦੁਆਰਾ ਸਾਹਿਬ ਦਾ ਹਿੱਸਾ ਹੈ ਅਤੇ ਇਹ ਐਜੂਕੇਸ਼ਨ ਐਡ ਵੈੱਲਫੇਅਰ ਸੈਂਟਰ ਵਜੋਂ ਵਰਤੀ ਜਾਵੇਗੀ| ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ, ਮੌਜੂਦ ਕਮੇਟੀ ਮੈਂਬਰਾਂ ਅਤੇ  ਸਿੱਖ ਸੰਗਤਾਂ ਵਲੋਂ ਇਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਿਨ-ਕੋਟਿ ਧੰਨਵਾਦ ਕੀਤਾ ਅਤੇ  ਉਪਰੰਤ ਗੁਰਮਤ ਦੀਵਾਨ ਸਜਾਏ ਗਏ| ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਾਈ ਅਮਨਦੀਪ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਕੀਰਤਨ ਦੀ ਸੇਵਾ ਤੇ ਭਾਈ ਬੇਅੰਤ ਸਿੰਘ ਵਲੋਂ ਗੁਰ ਇਤਿਹਾਸ ਬਾਰੇ ਕਥਾ ਕੀਤੀ ਗਈ। ਇਸ ਮੌਕੇ ਪ੍ਰਧਾਨ ਜਸਜੋਤ ਸਿੰਘ ਖਾਲਸਾ, ਮੀਤ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਸਟੇਜ ਸੈਕਟਰੀ ਸੁੱਖਰਾਜ ਸਿੰਘ, ਖਜਾਨਚੀ ਮਨਦੀਪ ਸਿੰਘ, ਸੈਕਟਰੀ ਬਲਜੀਤ ਸਿੰਘ, ਮੈਂਬਰ ਜਸਵਿੰਦਰ ਸਿੰਘ ਕਾਹਲੋਂ, ਸਾਬਕਾ ਖਜ਼ਾਨਚੀ ਗੁਰਦੀਪ ਸਿੰਘ ਨਿੱਝਰ, ਸਾਬਕਾ ਪ੍ਰਧਾਨ ਧਰਮਪਾਲ ਸਿੰਘ ਜੌਹਲ, ਸਤਪਾਲ ਸਿੰਘ ਕੂਨਰ, ਗੁਰਦੀਪ ਸਿੰਘ ਬਸਰਾ, ਗੁਰਪ੍ਰੀਤ ਸਿੰਘ ਬੱਲ, ਗੁਰਵੰਤ ਸਿੰਘ, ਗੁਰਮਿੰਦਰ ਸਿੰਘ ਬਿੱਟਾ, ਸਾਬਕਾ ਪਿ੍ੰਸੀਪਲ ਹਰਚਰਨ ਸਿੰਘ, ਸੁੱਖਾ ਸਿੰਘ ਤੂਰ ਗ੍ਰੀਨ ਪਾਰਟੀ ਤੋਂ ਨਵਦੀਪ ਸਿੰਘ ਸਮੇਤ ਕਈ ਸੱਜਣ ਹਾਜ਼ਰ ਸਨ। ਬੀਬੀ ਗੁਰਮੇਜ ਕੌਰ ਅਤੇ ਬੀਬੀਆਂ ਨੇ ਇਮਾਰਤ ਦੇ ਨਾਂਅ ਵਾਲੀ ਸਿਲ ਤੋਂ ਪਰਦਾ ਹਟਾ ਇਮਾਰਤ ਨੂੰ ਸੰਗਤਾਂ ਦੇ ਸਨਮੁੱਖ ਕੀਤੀ।

Install Punjabi Akhbar App

Install
×