ਬ੍ਰਿਸਬੇਨ ਦੇ ਗੁਰਦੁਆਰਾ ਸਾਹਿਬ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ 

IMG-20180508-WA0012
ਗੁਰਦੁਆਰਾ ਸਾਹਿਬ ਏਟ ਮਾਈਲਸ ਪਲੇਨ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ  ਦਸਤਾਰ ਮੁਕਾਬਲੇ ਦਾ ਆਯੋਜਿਨ ਕੀਤਾ ਗਿਆ। ਜਿਸ ਵਿੱਚ ਭੁਪਿੰਦਰ ਸਿੰਘ ਟਰਬਨ ਕੋਚ, ਪ੍ਰਣਾਮ ਸਿੰਘ ਹੇਅਰ, ਸੁਖਦੀਪ ਸਿੰਘ, ਬੀਬੀ ਕਮਲਜੀਤ ਕੌਰ, ਬੀਬੀ ਸ਼ਰਨਦੀਪ ਕੌਰ ਤੇ ਰਜਿੰਦਰ ਸਿੰਘ ਆਦਿ ਨੇ ਜੱਜ ਦੀ ਭੂਮਿਕਾ ਨਿਭਾਉਂਦਿਆਂ ਵੱਖ-ਵੱਖ ਉਮਰ ਵਰਗ ਦੇ ਬੱਚਿਆੰ ਦੇ ਦਸਤਾਰ ਅਤੇ ਦੁਮਾਲੇ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ।
ਪ੍ਰਬੰਧਕ ਕਮੇਟੀ ਵਲੋਂ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਜਸਜੋਤ ਸਿੰਘ, ਉੱਪ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਖਜ਼ਾਨਚੀ ਮਨਦੀਪ ਸਿੰਘ, ਸਟੇਜ ਸਕੱਤਰ ਸੁਖਰਾਜਵਿੰਦਰ ਸਿੰਘ, ਸੁਖਦੇਵ ਸਿੰਘ ਵਿਰਕ, ਦਲਜਿੰਦਰ ਸਿੰਘ, ਜਨਰਲ ਸਕੱਤਰ ਬਲਜੀਤ ਸਿੰਘ ਮਾਨ, ਕਰਮਜੀਤ ਸਿੰਘ ਨੇ ਸੰਬੋਧਨ ਕਰਦਿਆਂ ਬੱਚਿਆਂ ਨੂੰ ਸਿੱਖੀ ਵਿਚਾਰਧਾਰਾ ਅਤੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਨਾਲ ਹੀ ਐਤਵਾਰ ਗੁਰਦੁਆਰਾ ਸਾਹਿਬ ਬ੍ਰਿਸਬੇਨ ਤੋਂ ਭਾਈ ਗੁਰਕੀਰਤ ਸਿੰਘ (ਹਜੂਰੀ ਰਾਗੀ-ਜਥਾ, ਸ਼੍ਰੀ ਦਰਬਾਰ ਸਾਹਿਬ) ਕੀਰਤਨ ਸੇਵਾ ਨਿਭਾਉਣ ਉਪਰੰਤ ਗੁਰੂ-ਘਰ ਦੀ ਪ੍ਰਬੰਧਕ ਕਮੇਟੀ ਨੇ ਜਥੇ ਨੂੰ ਵਿਦਾਇਗੀ ਦਿੱਤੀ। ਭਾਈ ਗੁਰਕੀਰਤ ਸਿੰਘ (ਹਜੂਰੀ ਰਾਗੀ-ਜਥਾ,ਸ਼੍ਰੀ ਦਰਬਾਰ ਸਾਹਿਬ) ਦਾ ਜਥਾ ਪਿਛਲੇ ਇੱਕ ਹਫਤੇ ਤੋਂ ਗੁਰਦੁਆਰਾ ਸਾਹਿਬ ਬ੍ਰਿਸਬੇਨ ਵਿਖੇ ਕੀਰਤਨ – ਸੇਵਾ ਨਿਭਾ ਰਹੇ ਸਨ। ਗੁਰਦੁਆਰਾ ਸਾਹਿਬ ਬ੍ਰਿਸਬੇਨ ਦੀ ਪ੍ਰਬਧੰਕ ਕਮੇਟੀ ਵਲੌਂ ਜਥੇ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇਕੇ ਸਨਮਾਨਿਤ ਕਿੱਤਾ ਗਿਆ। ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੇ ਮਾਂ- ਬਾਪ ਨੂੰ ਅਪੀਲ ਕੀਤੀ ਗਈ ਕੀ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਵਿਰਸੇ ਬਾਰੇ ਜਾਣਕਾਰੀ ਦੇ ਸਿੱਖੀ ਨਾਲ ਜੋੜਨ ਵਿੱਚ ਸਿੱਖ ਸੰਸਥਾਵਾਂ ਦਾ ਸਹਿਯੋਗ ਦੇਣ।

Install Punjabi Akhbar App

Install
×