ਬ੍ਰਿਸਬੇਨ ਵਿਖੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਰੋਸ ਮੁਜਾਹਰਾ

ਵਿਦੇਸ਼ੀ ਭਾਈਚਾਰੇ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਬਾਈਕਾਟ ਦਾ ਸੱਦਾ

(ਬ੍ਰਿਸਬੇਨ 28 ਦਸੰਬਰ) ਭਾਰਤ ਵਿਚ ਕਿਸਾਨਾਂ ਦੇ ਲਗਾਤਾਰ ਚੱਲ ਰਹੇ ਸੰਘਰਸ਼ ਦੀ ਹਿਮਾਇਤ ਵਿਚ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਦੇਕਿੰਗ ਜਾਰਜ ਸਕੁਐਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿਚ ਭਾਰੀ ਗਿਣਤੀ ‘ਚ ਸਮੂਹ ਭਾਈਚਾਰਿਆਂ, ਪਾੜ੍ਹਿਆਂ, ਮੀਡੀਆ ਕਰਮੀਆਂ ਆਦਿ ਨੇਸ਼ਮੂਲੀਅਤ ਕੀਤੀ। ਬੁਲਾਰਿਆਂ ਵੱਲੋਂ ਆਪਣੀਆਂ ਤਕਰੀਰਾਂ ਵਿੱਚ ਭਾਰਤੀ ਕਿਸਾਨ ਨੂੰ ਅੰਨਦਾਤਾ ਤੇ ਦੇਸ਼ ਦੀ ਮੋਹਰੀ ਤਾਕਤ ਦੱਸਦਿਆਂ ਮੋਦੀ ਸਰਕਾਰ ਨੂੰ ਇਹਨਾਂਕਾਲੇ ਖੇਤੀ ਕਾਨੂੰਨਾਂ ਨੂੰ ਫੌਰੀ ਰੱਦ ਕਰਨ ਦੀ ਅਪੀਲ ਕੀਤੀ ਗਈ।

 ਉਹਨਾਂ ਹੋਰ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਕਿਸਾਨਾਂ ਦੇ ਹੱਕਾਂ ਨੂੰਵੇਚਣ ਜਾ ਰਹੀ ਹੈ ਜੋ ਮੰਦਭਾਗਾ ਅਤੇ ਗੈਰ-ਜਮਹੂਰੀ ਵਰਤਾਰਾ ਹੈ। ਸਥਾਨਕ ਲੋਕਾਈ ਨੇ ਵੱਖ ਵੱਖ ਬੈਨਰਾਂ ਅਤੇ ਪੋਸਟਰਾਂ ਰਾਹੀਂ ਮੋਦੀ ਸਰਕਾਰ ਵੱਲੋਂ ਕਿਸਾਨਾਂ ‘ਤੇਕੀਤੇ ਜਾ ਰਹੇ ਤਸ਼ੱਦਦ ਅਤੇ ਸੂਬਿਆਂ ਪ੍ਰਤੀ ਸੰਘੀ ਸਰਕਾਰ ਦੇ ਮਾੜੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਵਿਦੇਸ਼ੀ ਭਾਈਚਾਰੇ ਵੱਲੋਂ ਕਿਸਾਨਾਂ ਦੀ ਇਸਜੱਦੋ-ਜਹਿਦ ਵਿਚ ਖੁੱਲ੍ਹਾ ਸਹਿਯੋਗ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਵੱਲੋਂ ਲਗਾਤਾਰ ਮੋਦੀ ਸਰਕਾਰ ਦੇਹੱਕ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਅੰਬਾਨੀ, ਅੰਡਾਨੀ ਤੇ ਬਾਬਾ ਰਾਮਦੇਵ ਦੀਆਂ ਕੰਪਨੀਆਂ ਵੱਲੋਂ ਤਿਆਰਕੀਤੀਆਂ ਜਾਂਦੀਆਂ ਵਸਤੂਆਂ ਦਾ ਵਿਦੇਸ਼ਾਂ ‘ਚ ਪੂਰਨ ਬਾਈਕਾਟ ਦਾ ਸੱਦਾ ਦਿੱਤਾ। 

ਧਰਨੇ ‘ਚ ਪਹੁੰਚੀਆਂ ਮਤਾਵਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਦੇਸਬਰ ਦਾ ਇਮਤਿਹਾਨ ਨਾ ਲਵੇ, ਸਗੋਂ ਬਿਨਾਂ ਕਿਸੇ ਦੇਰੀ ਦੇ ਤਿੰਨੇ ਖੇਤੀ ਕਾਨੂੰਨ ਨੂੰ ਤੁਰੰਤ ਰੱਦ ਕਰੇ ਤਾਂ ਜੋ ਦੇਸ਼ ’ਚ ਵੱਧ ਰਹੀ ਅਰਾਜਕਤਾ ਨੂੰ ਠੱਲ੍ਹ ਪੈ ਸਕੇ। ਭਾਰਤੀਪਾੜ੍ਹਿਆਂ ਦੇ ਕਹਿਣ ਅਨੁਸਾਰ ਹੁਕਮਰਾਨਾਂ ਦੀਆਂ ਲੋਕ ਮਾਰੂ ਨੀਤੀਆਂ ਦਾ ਗਿੱਲਾ ਪੀਹਣ ਸਰਕਾਰੀ ਨਾਲਾਇਕੀ ਹੈ ਨਾ ਕਿ ਕਿਸੇ ਬਾਹਰੀ ਤਾਕਤਾਂ ਦੀ ਸ਼ਰਾਰਤ।ਉਹਨਾਂ ਅਨੁਸਾਰ ਸਮੇ ਦੀਆਂ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਆਈਆਂ ਹਨ ਅਤੇ ਹਰ ਵਾਰ ਪੰਜਾਬ ਨੇ ਇਸਦਾ ਮੂੰਹ ਮੋੜਵਾਂ ਜਵਾਬ ਦਿੱਤਾ ਹੈ। ਪੰਜਾਬ ਹਮੇਸ਼ਾਕ੍ਰਾਂਤੀਆਂ ਦਾ ਮੋਹਰੀ ਸੂਬਾ ਰਿਹਾ ਹੈ ਅਤੇ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਰੋਸ ਦੇ ਸੰਵਿਧਾਨਿਕ ਹੱਕ ਨੂੰ ਖੋਹ ਨਹੀਂ ਸਕਦੀ ਹੈ। ਰੋਸ ਮੁਜਹਰੇ ‘ਚ ਆਸ ਪ੍ਰਗਟਾਈਗਈ ਕਿ ਕੇਂਦਰ ਕਿਸਾਨਾਂ ਨਾਲ ਗੱਲ-ਬਾਤ ਕਰਕੇ ਇਸ ਮਸਲੇ ਦਾ ਜਲਦੀ ਹੱਲ ਕੱਢੇਗੀ।

Install Punjabi Akhbar App

Install
×