ਅਕਾਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੇਨ, ਬ੍ਰਿਗੇਡੀਅਰ ਪ੍ਰੀਤਮ ਸਿੰਘ ਸਪੋਰਟਸ ਮੀਟ ਦਾ ਆਯੋਜਨ

ਅਕਾਲ ਕਾਲਜ ਆਫ ਐਜੂਕੇਸ਼ਨ ਫਾਰ ਵਿਮੇਨ, ਫਤਿਹਗੜ੍ਹ ਛੰਨਾ ਵਿਖੇ ਬ੍ਰਿਗੇਡੀਅਰ ਪ੍ਰੀਤਮ ਸਿੰਘ ਸਟੇਡੀਅਮ ਵਿੱਚ ਅਕਾਲ ਸੰਸਥਾਵਾਂ ਸੰਗਰੂਰ ਦੀ ਮੈਨੇਜਮੈਂਟ ਵੱਲੋਂ ਸ. ਕਰਨਵੀਰ ਸਿੰਘ ਸਿਬੀਆ ਜੀ ਦੀ ਅਗਵਾਈ ਹੇਠ ਬ੍ਰਿਗੇਡੀਅਰ ਪ੍ਰੀਤਮ ਸਿੰਘ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ. ਰਜਿੰਦਰ ਸਿੰਘ ਘੁੰਮਣ (ਰਿਟਾ.) ਸਪੋਰਟਸ ਅਫਸਰ, ਵਾਲੀਵਾਲ ਅਤੇ ਸ਼੍ਰੀਮਤੀ ਹਰਜੀਤ ਕੌਰ (ਸਪੋਰਟਸ ਅਫਸਰ ਟੇਬਿਲ ਟੇਨਿਸ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਪੋਰਟਸ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਅਕਾਲ ਸੰਸਥਾਵਾਂ  ਦਾ ਝੰਡਾ ਲਹਿਰਾ ਕੇ ਕੀਤੀ ਗਈ।

ਕਾਲਜ ਦੇ ਪ੍ਰਿੰਸੀਪਲ ਡਾ. ਸੁਮਨ ਮਿੱਤਲ ਦੁਆਰਾ ਮੁੱਖ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਕੋਚ ਨਵਦੀਪ ਸਿੰਘ ਦੀ ਅਗਵਾਈ ਹੇਠ 100 ਮੀਟਰ ਰੇਸ, 200 ਮੀਟਰ ਰੇਸ, ਲੌਂਗ ਜੰਪ, ਸ਼ੌਟ ਪੁਟ, ਸੈਕ ਰੇਸ, 400 ਮੀਟਰ ਰਿਲੇਅ ਰੇਸ, ਰੱਸਾ ਕੱਸ਼ੀ, ਦੀਆਂ ਖੇਡਾਂ ਕਰਵਾਈਆਂ ਗਈਆਂ। ਖੇਡਾਂ ਉਪਰੰਤ ਵਿਦਿਆਰਥਣਾਂ ਵੱਲੋਂ ਰੰਗਾ ਰੰਗ ਕਲਚਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਬੈਸਟ ਅਥਲੀਟ ਦਾ ਖਿਤਾਬ ਰਮਨਦੀਪ ਕੌਰ ਅਕਾਲ ਕਾਲਜੀਏਟ ਸਕੂਲ ਨੂੰ ਮਿਲਿਆ। ਓਵਰਆਲ ਟਰਾਫੀ ਦਾ ਖਿਤਾਬ ਅਕਾਲ ਡਿਗਰੀ ਕਾਲਜ ਫਾਰ ਵਿਮੈਨ ਸੰਗਰੂਰ ਦੇ ਆਰਟਸ ਡਿਪਾਰਟਮੈਂਟ ਨੂੰ ਪ੍ਰਾਪਤ ਹੋਇਆ। ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਜੀ ਵੱਲੋਂ ਸਰਟੀਫਿਕੇਟ ਅਤੇ ਮੈਡਲ ਵੰਡੇ ਗਏ। ਮੁੱਖ ਮਹਿਮਾਨਾਂ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭ ਇਛਾਵਾਂ ਦਿੱਤੀਆਂ ਗਈਆਂ।

ਡਾ. ਹਰਜੀਤ ਕੌਰ ਜੀ ਡਾਇਰੈਕਟਰ ਅਕਾਲ ਸੰਸਥਾਵਾਂ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ । ਇਸ ਦੇ ਨਾਲ ਹੀ ਸ. ਕਰਨਵੀਰ ਸਿੰਘ ਸਿਬੀਆ ਜੀ ਵੱਲੋਂ ਪ੍ਰੋਡਿਉਸ ਕੀਤੀ ਗਈ ਬ੍ਰਿਗੇਡੀਅਰ ਪ੍ਰੀਤਮ ਸਿੰਘ (ਸ਼ੇਰ ਬੱਚਾ) ਨੂੰ ਸਮਰਪਿਤ ਡਾਕੂਮੈਂਟਰੀ ਫਿਲਮ ਸਭ ਨੂੰ ਦਿਖਾਈ ਗਈ। ਬ੍ਰਿਗੇਡੀਅਰ ਸਾਹਿਬ ਜੀ ਵੱਲੋਂ ਕੀਤੇ ਬਹਾਦਰੀ ਭਰੇ ਕੰਮਾਂ ਨੂੰ ਦੇਖ ਕੇ ਸਾਰਿਆਂ ਨੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਈ। ਇਸ ਸਪੋਰਟਸ ਮੀਟ ਵਿੱਚ ਅਕਾਲ ਗਰੁੱਪ ਆਫ ਕਾਲਜ ਦੇ ਵਿਦਿਆਰਥੀਆਂ, ਸਟਾਫ ਮੈਂਬਰ ਸਾਹਿਬਾਨ ਅਤੇ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ, ਜਿੰਨਾਂ ਵਿੱਚ ਇੰਜ. ਗੁਰਬੀਰ ਸਿੰਘ, ਅਮਨਦੀਪ ਸਿੰਘ ਸੇਖੋਂ, ਡਾ. ਤੇਜਵੰਤ ਮਾਨ, ਕੁਲਵੰਤ ਕਸਕ, ਡਾ. ਭਗਵੰਤ ਸਿੰਘ, ਗੁਰਨਾਮ ਸਿੰਘ, ਮਹਿੰਦਰ ਸਿੰਘ ਆਦਿ ਮੌਜੂਦ ਸਨ। 

Install Punjabi Akhbar App

Install
×