ਬ੍ਰਿਗੇਡੀਅਰ ਪ੍ਰੀਤਮ ਸਿੰਘ ਯਾਦਗਾਰੀ ਸਟੇਡੀਅਮ ਦਾ ਉਦਘਾਟਨ

“ਅਕਾਲ ਗਰੁੱਪ ਆਫ਼ ਇੰਸਟੀਚਿਊਟ ਦੀ ਸਰਪ੍ਰਸਤੀ ਹੇਠ ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ,ਅਕਾਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਅਤੇ ਅਕਾਲ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ ਫਤਿਹਗੜ੍ਹ ਛੰਨਾਂ,ਸੰਗਰੂਰ ਦੀਆਂ ਸੰਸਥਾਵਾਂ ਚੱਲ ਰਹੀਆਂ ਹਨ।ਜੋ ਕਿ ਲੜਕੀਆਂ ਦੀ ਸਿੱਖਿਆ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।ਪਿਛਲੇ 50 ਸਾਲਾਂ ਤੋਂ ਹਜਾਰਾਂ ਵਿਦਿਆਰਥਣਾਂ ਇਹਨਾਂ ਸੰਸਥਾਵਾਂ ਤੋ ਆਪਣੀਆਂ ਡਿਗਰੀਆਂ ਪ੍ਰਾਪਤ ਕਰਕੇ ਉੱਚ ਅਹੁਦਿਆਂ ਤੇ ਦੇਸ਼ ਦੀ ਸੇਵਾ ਕਰ ਰਹੀਆਂ ਹਨ।ਇਸ ਦੇ ਨਾਲ ਅਕਾਲ ਗਰੁੱਪ ਆਪਣੇ ਵਿਰਸੇ ਨੂੰ ਵੀ ਸੰਭਾਲ ਰਿਹਾ ਹੈ।ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਵਾਰਨ ਵਾਲੇ ਸੂਰਮਿਆਂ ਦੀ ਯਾਦ ਵਿੱਚ ਸਮਾਰਕ ਸਥਾਪਤ ਕਰ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਨਾਲ ਜੋੜ ਰਿਹਾ ਹੈ।ਅਕਾਲ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ,ਫਤਿਹਗੜ੍ਹ ਛੰਨਾਂ ਜੋ ਕਿ ਬੀ.ਐਡ.ਅਤੇ ਐਮ.ਏ.ਐਜੂਕੇਸ਼ਨ ਦਾ ਕੋਰਸ ਚਲਾ ਰਿਹਾ ਹੈ। ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਖੇਡ ਗਤੀਵਿਧੀਆਂ ਵਿੱਚ Wਚੀ ਵਧਾਉਣ ਲਈ ਕਾਲਜ ਕੈਂਪਸ ਵਿੱਚ “ਬ੍ਰਿਗੇਡੀਅਰ ਪ੍ਰੀਤਮ ਸਿੰਘ ਸਟੇਡੀਅਮ” ਬਣਾਇਆ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਤੌਰ ਮੁੱਖ ਮਹਿਮਾਨ ਉਹਨਾਂ ਦੇ ਸਪੁੱਤਰ ਕਰਨਲ ਧਰਮਪਾਲ ਸਿੰਘ ਨੇ ਸਟੇਡੀਅਮ ਦਾ ਉਦਘਾਟਨ ਕਰਨ ਉਪਰੰਤ ਕੀਤਾ।
ਇਹ ਸਟੇਡੀਅਮ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਯਾਦ ਨੂੰ ਸਮਰਪਿਤ ਹੈ।ਜਿਸ ਨੂੰ ਕਸ਼ਮੀਰ ਦਾ ‘ਮੁਕਤੀ ਦਾਤਾ’ਅਤੇ ‘ਸ਼ੇਰ ਦਾ ਬੱਚਾ’ਵੀ ਕਿਹਾ ਜਾਂਦਾ ਹੈ।ਉਹਨਾਂ ਨੇ ਘਾਟੀ ਅਤੇ ਪੁੰਛ ਨੂੰ ਬਚਾਇਆ ਸੀ ।ਜਿਸਨੂੰ 1947—48 ਦੇ ਦੌਰਾਨ ਪਾਕਿਸਤਾਨ ਨੇ ਤਿੰਨ ਪਾਸਿਉ ਤੋ ਘੇਰਿਆ ਸੀ।ਇਸ ਮੁਸਕਲ ਭਰੇ ਸਮੇ ਵਿੱਚ ਹਜਾਰਾਂ ਸ਼ਰਨਾਰਥੀ ਜੋ ਕਿ ਪਾਕਿਸਤਾਨ ਤੋ ਹਿਜਰਤ ਕਰਕੇ ਆਏ ਸਨ ੳਹਨਾਂ ਦੀਆਂ ਜਾਨਾਂ ਬਚਾਉਣ ਵਿੱਚ ਇਸ ਬ੍ਰਿਗੇਡ ਕਮਾਂਡਰ ਪ੍ਰੀਤਮ ਸਿੰਘ ਦੀ ਅਹਿਮ ਭੂਮਿਕਾ ਸੀ।ਅਜਿਹੀ ਹੀ ਭੂਮਿਕਾ ਉਹਨਾਂ ਨੇ ਆਪਣੇ ਤਜਰਬਿਆਂ ਅਤੇ ਸਿਖਲਾਈ ਨਾਲ ਦੂਸਰੀ ਸੰਸਾਰ ਜੰਗ ਵਿੱਚ ਨਿਭਾਈ ਸੀ।
ਪ੍ਰੀਤਮ ਸਿੰਘ ਦਾ ਜਨਮ ਪਿੰਡ ਦੀਨਾ ਸਾਹਿਬ ,ਮੋਗਾ (ਪੰਜਾਬ) ਵਿਖੇ 5 ਅਕਤੂਬਰ 1911 ਨੂੰ ਹੋਇਆ।ਪ੍ਰੀਤਮ ਸਿੰਘ ਇੰਡੀਅਨ ਮਿਲਟਰੀ ਅਕੈਡਮੀ (ਆਈ.ਐਮ.ਏ.)1937 ਦੇ ਬੈਚ ਦੇ ਜਰੀਏ ਭਾਰਤੀ ਫੌਜ ਵਿੱਚ ਭਰਤੀ ਹੋਏ ਅਤੇ 4/19 ਹੈਦਰਾਬਾਦ ਰੈਜੀਮੈਂਟ ਨਾਲ ਜੁੜੇ।ਉਹਨਾਂ ਦੀ ਪਹਿਲੀ ਚੁਣੌਤੀਪੂਰਨ ਜਿੰਮੇਵਾਰੀ ਦੂਸਰੇ ਵਿਸ਼ਵ ਯੁੱਧ ਦੀ ਸੀ। ਉਹਨਾਂ ਦੀ ਹੈਦਰਾਬਾਦ ਰੈਜੀਮੈਂਟ ਨੂੰ ਅਲਾਇਡ ਫੋਰਸ ਨਾਲ ਸਿੰਘਾਪੁਰ ਭੇਜਿਆ ਗਿਆ ਸੀ।1942 ਦੀ ਇਸ ਲੜਾਈ ਦੌਰਾਨ ਉਹਨਾਂ ਨੂੰ ਕੈਂਦੀ ਬਣਾ ਲਿਆ ਗਿਆ ਅਤੇ ਉਹਨਾਂ ਨੂੰ ਨੀ—ਸੂਨ ਕੈਂਪ ਵਿੱਚ ਰੱਖਿਆ ਗਿਆ।ਜਿੱਥੋ ਉਹ ਅਤੇ ਕੈਪਟਨ ਬਲਵੀਰ ਸਿੰਘ,ਜੀ.ਐਸ.ਪਰਬ ਬਚ ਕੇ ਨਿਕਲਣ ਵਿੱਚ ਕਾਮਯਾਬ ਹੋ ਗਏ ਅਤੇ ਮਲੇਸ਼ੀਆ,ਥਾਈਲੈਂਡ,ਬਰਮਾ ਦੇ ਰਸਤੇ 3000 ਮੀਲ ਦੀ ਦੂਰੀ ਤਹਿ ਕਰਕੇ 6 ਮਹੀਨਿਆਂ ਬਾਅਦ ਭਾਰਤ ਪੁੱਜੇ।ਇਸ ਮੁਸ਼ਕਲ ਸਮੇ ਦੌਰਾਨ ਉਹਨਾਂ ਨੇ ਦਰਖਤਾਂ ਦੇ ਪੱਤੇ ਖਾਂ ਕੇ ਵੀ ਗੁਜਾਰਾਂ ਕੀਤਾ। ਇਹਨਾਂ ਤਿੰਨਾਂ ਅਫ਼ਸਰਾਂ ਨੂੰ ਉਹਨਾਂ ਦੀ ਦਲੇਰੀ ਅਤੇ ਬਹਾਦਰੀ ਕਰਕੇ 31 ਮਾਰਚ 1943 ਨੂੰ ਭਾਰਤ ਵਿੱਚ ਫੀਲਡ ਮਾਰਸ਼ਲ ਏ.ਪੀ.ਵੇਵਲ ਕਮਾਂਡਰ –ਇਨ –ਚੀਫ਼ ਨੇ ਮਿਲਟਰੀ ਕਰਾਸ ਦਿੱਤਾ।
ਉਦਘਾਟਨੀ ਸਮਾਰੋਹ ਦੀ ਸੁਰੂਆਤ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ ਯਾਦ ਵਿੱਚ 2 ਮਿੰਟ ਦਾ ਮੌਨ ਰੱਖ ਕੇ ਕੀਤੀ ਗਈ।ਉਹਨਾਂ ਦੇ ਮਾਨ—ਸਨਮਾਨ ਵਿੱਚ ਬਿਗਲ ਵਜਾਏ ਗਏ।ਉਦਘਾਟਨੀ ਰਸਮ ਤੋ ਬਾਅਦ ਮੱਖ ਮਹਿਮਾਨ ਅਤੇ ਜੁੜੇ ਲੋਕਾਂ ਦੇ ਸਮੂਹ ਵੱਲੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਮੁੱਖ ਮਹਿਮਾਨ ਅਤੇ ਮਨੇਜਮੈਂਟ ਕਮੇਟੀ ਂਭਜ਼ ਵੱਲੋਂ ਬਿਗਲ ਵਜਾਉਣ ਵਾਲਿਆ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ।ਇਸ ਤੋ ਬਾਅਦ ਮੁੱਖ ਮਹਿਮਾਨ ਦੁਆਰਾ ਦੇਹ ਕਲਾਂ ਦੇ ਮਹਾਨ ਸਪੂਤ ਦੀ ਯਾਦ ਵਿੱਚ ਬੂਟਾ ਲਗਾਇਆ ਗਿਆ ।
ਇਸ ਤੋ ਬਾਅਦ ਮੁੱਖ ਮਹਿਮਾਨ ਅਤੇ ਆਏ ਲੋਕਾਂ ਨੂੰ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ ਨਾਲ ਸੰਬੰਧਿਤ ਇੱਕ ਡਾਕੂਮੈਂਟਰੀ ਫ਼ਿਲਮ ਦਿਖਾਈ ਗਈ।ਜਿਸ ਵਿੱਚ ਉਹਨਾਂ ਦੁਆਰਾ ਪੁੰਛ ਅਤੇ ਸ੍ਰੀਨਗਰ ਵਿੱਚ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੀਤੇ ਕੰਮਾਂ ਨੂੰ ਬਹੁਤ ਕਲਾਤਮਿਕ ਤਰੀਕੇ ਨਾਲ ਦਿਖਾਇਆ ਗਿਆ ਹੈ।
ਚੇਅਰਮੈਨ ਸ. ਕਰਨਵੀਰ ਸਿੰਘ ਸਿਬੀਆ ਜੀ ਦੁਆਰਾ ਮੁੱਖ ਮਹਿਮਾਨ ਲਈ ਸਨਮਾਨ ਪੱਤਰ ਪੜਿ੍ਹਆ ਗਿਆ ਅਤੇ ਇਸ ਇਤਿਹਾਸਕ ਸਮਾਗਮ ਦਾ ਹਿੱਸਾ ਬਨਣ ਲਈ ਆਏ ਲੋਕਾਂ ਦਾ ਤਹਿ ਦਿਲ ਤੋ ਧੰਨਵਾਦ ਕਰਦੇ ਹੋਏ ਕਿਹਾ ਕਿ ਅਕਾਲ ਗਰੁੱਪ ਇਸ ਇਲਾਕੇ ਦੀਆਂ ਲੜਕੀਆਂ ਨੂੰ ਸਸਤੀ,ਮਿਆਰੀ ਅਤੇ ਸਰਵਪੱਖੀ ਵਿੱਦਿਆ ਦੇਣ ਲਈ ਦ੍ਰਿੜ੍ਹ ਸੰਕਲਪ ਹੈ।

ਉਦਘਾਟਨੀ ਸਮਾਰੋਹ ਵਿੱਚ ਬਹੁਤ ਦੂਰੋ ਪਤਵੰਤੇ ਸਮਾਗਮ ਚ ਪਹੁੰਚੇ ਜਿਵੇ ਕਰਨਲ ਪੂਨੀਆ , ਜੰਮੂ ਤੋਂ ਹਰਮੀਤ ਸਿੰਘ ਤੇ ਉਨ੍ਹਾ ਦੇ ਸਾਥੀ , ਦੀਨਾ ਸਾਹਿਬ ਤੋ ਤੋਤਾ ਸਿੰ ਘ ਤੇ ਉਨ੍ਹਾ ਦੀ ਟੀਮ , ਡਾ ਹਰਜੀਤ ਕੌਰ ,ਡਾ ਤੇਜਵੰਤ ਮਾਨ , ਰਜਿੰਦਰ ਸਿੰਘ ਭੱਲੂ ਤੇ ਸਾਥੀ ,ਜਗਦੀਪਸਿੰਘ ਐਡਵੋਕੇਟ, ਗੁਰਨਾਮ ਸਿੰਘ , ਕੁਲਵਿੰਦਰ ਸਿੰਘ , ਮੇਜਰ ਸਿੰਘ ,ਅਮਨਦੀਪ ਸਿੰਘ ਸੇਖੋ ,ਮਨਪ੍ਰੀਤ ਸਿਘ ਸਮੇਤ ਇਲਾਕੇ ਦੇ ਪੰਚ ਸਰਪੰਚ , ਅਕਾਦਮੀਸ਼ੀਅਨ, ਸਮਾਜਸੇਵੀਆਂ ਸਮੇਤ ਚੰਡੀਗੜ੍ਹ , ਬਠਿੰਡਾ , ਪਟਿਆਲਾ ਲੁਧਿਆਣਾ ਜਲੰਧਰ ਅਤੇ ਹੋਰ ਸ਼ਹਿਰਾਂ ਤੋਂ ਕਲਾ ਪ੍ਰੇਮੀ ਪਹੁੰਚੇ । ਕਰਨਲ ਡੀ ਪੀ ਸਿੰਘ ਦਾ ਪਰਿਵਾਰ ਜਿਨ੍ਹਾ ਵਿਚ ਉਨ੍ਹਾ ਦੀ ਪਤਨੀ ਤੇ ਬੇਟੀ ਸਿਮਰਨ ਧਾਲੀਵਾਲ ਉਚੇਚੇ ਤੌਰ ਤੇ ਪਹੁੰਚੇ।

Install Punjabi Akhbar App

Install
×