ਰਿਸ਼ਵਤ ਦੇਣ ਵਾਲਾ ਅਤੇ ਲੈਣ ਵਾਲਾ ਦੋਵੇਂ ਫਸੇ: ਸੜਕ ਠੇਕੇਦਾਰ ਅਤੇ ਆਕਲੈਂਡ ਕੌਂਸਿਲ ਮੈਨੇਜਰ ਵੱਢੀਖੋਰੀ ਦੇ ਦੇਣ-ਲੈਣ ਲਈ ਦੋਸ਼ੀ ਪਾਏ ਗਏ

1444161897992
ਹਾਈ ਕੋਰਟ ਆਕਲੈਂਡ ਵੱਲੋਂ ਇਕ ਅਹਿਮ ਕੇਸ ਦੀ ਸੁਣਵਾਈ ਕਰਦਿਆਂ ਇਕ ਸੜਕ ਠੇਕੇਦਾਰ ਅਤੇ ਆਕਲੈਂਡ ਟਰਾਂਸਪੋਰਟ ਸੀਨੀਅਰ ਮੈਨੇਜਰ ਮੂਰੇ ਨੂਨ ਨੂੰ ਅਤੇ ਸੜਕੀ ਕੰਮ ਕਾਜ ਦੇ ਇੰਜੀਨੀਅਰ ਸਟੀਫਨ ਬੋਰਲਾਸੇ ਨੂੰ ਵੱਢੀਖੋਰੀ ਦੇ ਲੈਣ-ਦੇਣ ਦੇ ਇਕ ਮਾਮਲੇ ਵਿਚ ਦੋਸ਼ੀ ਪਾਇਆ ਹੈ। ਨੂਨ ਨੂੰ 1.2 ਮਿਲੀਅਨ ਡਾਲਰ ਦੀ ਰਿਸ਼ਵਤ ਦੇ ਲਈ 6 ਦੋਸ਼ਾਂ ਦੇ ਵਿਚ ਦੋਸ਼ੀ ਪਾਇਆ ਗਿਆ ਜੋ ਕਿ ਉਸਨੇ ਇੰਜੀਨੀਅਰ ਸਟੀਫਨ ਬੋਰਲਾਸੇ ਤੋਂ ਲਈ ਸੀ। ਸਟੀਫਨ ਦੇ ਉਤੇ 8 ਦੋਸ਼ ਸਨ ਜਿਨ੍ਹਾਂ ਦੇ ਵਿਚ ਉਸਨੇ ਰਿਸ਼ਵਤ ਦਿੱਤੀ ਹੈ। ਇਹ ਚਾਰ ਨਕਲੀ ਕਾਗਜ਼ਾਂ ਵਾਲੇ ਮਾਮਲਿਆਂ ਵਿਚ ਦੋਸ਼ੀ ਨਹੀਂ ਪਾਇਆ ਗਿਆ। ਇਹ ਰਿਸ਼ਵਤਖੋਰੀ ਵਾਲੇ ਸਬੰਧ 2006 ਤੋਂ 2012 ਤੱਕ ਜਾਰੀ ਰਹੇ। ਇਹ ਕੇਸ 8 ਹਫਤਿਆਂ ਤੱਕ ਅਦਾਲਤ ਦੇ ਵਿਚ ਚੱਲਿਆ। ਇਸ ਮਾਮਲੇ ਵਿਚ ਕਾਨੂੰਨ ਨੇ ਆਪਣਾ ਕੰਮ ਕਰਦਿਆਂ ਰਿਸ਼ਵਤ ਲੈਣ ਵਾਲੇ ਅਤੇ ਦੇਣ ਵਾਲੇ ਨੂੰ ਬਰਾਬਰ ਦੋਸ਼ੀ ਮੰਨਿਆ ਹੈ।

Install Punjabi Akhbar App

Install
×