ਛਾਤੀ ਦਾ ਕੈਂਸਰ -ਅਣਜਾਣ ਨਾ ਬਣੋ, ਡਾਕਟਰੀ ਜਾਂਚ ਕਰਾਓ – ਜ਼ਿੰਦਗੀ ਬਚਾਓ

ਅਕਤੂਬਰ 2021 ਛਾਤੀ ਦੇ ਕੈਂਸਰ ਲਈ ਜਾਗਰੂਕਤਾ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਕੈਂਸਰ ਦਾ ਨਾਂ ਸੁਣਦੇ ਹੀ ਇਨਸਾਨ ਦੇ ਰੌਗਟੇ ਖੜੇ ਹੋ ਜਾਂਦੇ ਹਨ। ਸਾਲ 2021 ਵਿਚ ਸਿਰਫ ਅਮਰੀਕਾ ਵਿਚ ਅੋਰਤਾਂ ਵਿਚ ਛਾਤੀ ਦੇ ਕੈਂਸਰ ਦੇ ਨਵੇਂ ਕੇਸ ਕਰੀਬਨ 281,550 ਅਤੇ ਮਰਦਾਂ ਵਿਚ ਲਗਭਗ 2650 ਕੇਸਾਂ ਦੀ ਜਾਂਚ ਦਾ ਅਨੁਮਾਨ ਹੈ। ਵਿਸ਼ਵ ਭਰ ਵਿਚ ਔਰਤਾਂ ਵਿਚ ਛਾਤੀ ਦਾ ਕੈਂਸਰ ਆਮ ਹੋ ਗਿਆ ਹੈ। ਅਮਰੀਕਾ ਵਿਚ ਇਹ ਕੈਂਸਰ ਔਰਤਾਂ ਵਿਚ ਮੌਤ ਦਾ ਦੂਜਾ ਕਾਰਨ ਬਣ ਗਿਆ ਹੈ। ਸਾਲ 2020 ਵਿਚ ਪਹਿਲੀ ਬਾਰ ਛਾਤੀ ਦੇ ਕੈਂਸਰ ਨੇ ਫੇਫੜਿਆਂ ਦੇ ਕੈਂਸਰ ਨੂੰ ਪਛਾੜ ਦਿੱਤਾ ਹੈ।
ਇੰਗਲੈਂਡ ਵਿਚ ਹਰ 12 ਮਿੰਟ ਵਿੱਚ ਔਰਤਾਂ ਦੀ ਛਾਤੀ ਦੇ ਕੈਂਸਰ ਦੀ ਜਾਂਚ ਹੋ ਰਹੀ ਹੈ। ਇਸ ਕੈਂਸਰ ਦੇ ਸ਼ੁਰੂਆਤੀ ਲੱਛਣ ਜਿਵੇਂ ਛਾਤੀ ਦੇ ਹਿੱਸੇ ਅਤੇ ਕੱਛ ਵਿਚ ਗੱਠ ਜਾਂ ਰਸੌਲੀ ਬਣ ਸਕਦੀ ਹੈ। ਦਰਦ ਦੇ ਨਾਲ ਨਿੱਪਲ ਵਿੱਚੋਂ ਡਿਸਚਾਰਜ਼ ਹੋ ਸਕਦਾ ਹੈ। ਜਰੂਰੀ ਨਹੀਂ ਕੈਂਸਰ ਦੇ ਲੱਛਣ ਹੋਣ, ਰਸੌਲੀ, ਦਰਦ ਅਤੇ ਡਿਸਚਾਰਜ਼ ਦਾ ਕੋਈ ਹੋਰ ਕਾਰਨ ਵੀ ਹੋ ਸਕਦਾ ਹੈ। ਡਾਕਟਰੀ ਫੈਸਲਾ ਲੈਣ ਲਈ ਮੈਮੋਗ੍ਰਾਫੀ ਅਤੇ ਬਾਇਓਪਸੀ ਦੀ ਹੈਲਪ ਲਈ ਜਾਂਦੀ ਹੈ।
ਡਰੋ ਨਹੀਂ, ਸ਼ੁਰੂਆਤੀ ਲੱਛਣਾਂ ਦੀ ਹਾਲਤ ਵਿਚ ਆਮ ਸਰਜ਼ਰੀ ਕਰਨ ਨਾਲ ਰੌਗੀ ਨੂੰ ਆਰਾਮ ਮਿਲਦਾ ਜਾਂਦਾ ਹੈ।
ਛਾਤੀ ਦੇ ਕੈਂਸਰ ਦੀ ਰੋਕਥਾਮ ਲਈ ਸ਼ੁਰੂ ਤੋਂ ਹੀ ਸਿਹਤਮੰਦ ਆਦਤਾਂ ਨਾਲ ਜੀਓ। ਗੈਰ-ਹੈਲਦੀ, ਜੰਕ ਫੂਡ ਅਤੇ ਅਲਕੋਹਲ ਦਾ ਇਸਤੇਮਾਲ ਲਿਮਿਟ ਵਿਚ ਕਰੋ।
ਆਪਣੇ ਸਰੀਰ ਦੇ ਵਜ਼ਨ ਨੂੰ ਕੰਟ੍ਰੋਲ ਵਿਚ ਰੱਖੋ। ਹਮੇਸ਼ਾ ਐਕਟਿਵ ਰਹੋ। ਪੂਰੇ ਹਫਤੇ ਵਿਚ ਘੱਟੋ-ਘੱਟ 200 ਮਿੰਟ ਵਰਕ-ਆਉਟ, ਸੈਰ, ਯੋਗਾ, ਮੈਡੀਟੇਸ਼ਨ ਦੀ ਆਦਤ ਪਾ ਲਵੋ।
ਘੱਟ ਕੈਲੋਰੀ ਵਾਲੀ ਖੁਰਾਕ ਨੂੰ ਰੂਟੀਨ ਵਿਚ ਸ਼ਾਮਿਲ ਕਰੋ। ਹਾਫ-ਬੁਆਇਲ ਸਬਜ਼ੀਆਂ, ਤਾਜ਼ੇ ਮੌਸਮੀ ਫੱਲ, ਪਲੈਂਟ-ਬੇਸ ਯਾਨਿ ਮੈਡੀਟੇਰੀਅਨ ਖੁਰਾਕ ਜ਼ਿਆਦਾ ਲੈ ਸਕਦੇ ਹੋ।
ਫੈਸ਼ਨ-ਪ੍ਰਸਤ ਮਾਡਰਨ ਕਲਚਰ ਵਿੱਚ ਕੁੱਝ ਔਰਤਾਂ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਤੋਂ ਪ੍ਰਹੇਜ਼ ਕਰਦੀਆਂ ਹਨ। ਅਜਿਹਾ ਕਰਨ ਨਾਲ ਛਾਤੀ ਦੇ ਕੈਂਸਰ ਸੱਦਾ ਦੇਣ ਵਾਲੀ ਗੱਲ ਹੋ ਜਾਂਦੀ ਹੈ। ਸੰਭਾਵਿਤ ਕੈਂਸਰ ਤੋਂ ਬਚਣ ਲਈ, ਆਪਣੇ ਅਤੇ ਬੱਚੇ ਦੇ ਤੰਦਰੁਸਤ ਭਵਿੱਖ ਲਈ ਮਾਂ ਬੱਚੇ ਨੂੰ ਆਪਣਾ ਦੁੱਧ ਪਿਲਾਵੇ।
ਪੋਸਟਮੇਨੋਪੋਜ਼ਲ ਹਾਰਮੋਨ ਥੈਰੇਪੀ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੀ ਹੈ। ਹਾਰਮੋਨ ਅਤੇ ਹਾਰਮੋਨ ਥੈਰੇਪੀ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ।
ਔਰਤਾਂ ਰੂਟੀਨ ਵਿਚ ਛਾਤੀ ਦੀ ਜੈਤੂਨ ਅਤੇ ਬਦਾਮ ਦੇ ਤੇਲ ਦੀ ਮਾਲਿਸ਼ ਕਰਕੇ ਖਤਰੇ ਨੂੰ ਘਟਾ ਸਕਦੀਆਂ ਹਨ।
ਨੌਟ: ਛਾਤੀ ਵਿਚ ਦਰਦ ਜਾਂ ਬਿਨਾ ਦਰਦ ਵਾਲੀ ਗਿਲਟੀ ਅਤੇ ਅਚਾਨਕ ਪੈਦਾ ਹੋਏ ਲੱਛਣਾਂ ਦੀ ਹਾਲਤ ਵਿਚ ਤੁਰੰਤ ਆਪਣੇ ਡਾਕਟਰ ਦੀ ਸਲਾਹ ਲਵੋ। ਇਲਾਜ਼ ਦੌਰਾਣ ਲਾਪ੍ਰਵਾਹੀ ਜਾਨ ਲੈ ਸਕਦੀ ਹੈ। ਸਾਵਧਾਨ ਰਹੋ।

Install Punjabi Akhbar App

Install
×