ਬਰਾਜ਼ੀਲ ਜਹਾਜ਼ ਹਾਦਸਾ, ਬਲੈਕ ਬਾਕਸ ਮਿਲਿਆ ਖ਼ਾਲੀ

brazil-air-crashਬਰਾਜ਼ੀਲ ਦੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਦੁਰਘਟਨਾਗ੍ਰਸਤ ਜਹਾਜ਼ ਦੇ ਮਲਬੇ ਤੋਂ ਮਿਲੇ ਬਲੈਕ ਬਾਕਸ ‘ਚ ਉਡਾਣ ਦਾ ਬਿਉਰਾ ਦਰਜ ਨਹੀਂ ਹੈ। ਇਸ ਹਾਦਸੇ ‘ਚ ਦੇਸ਼ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਏਡੁਰਾਡੋ ਕਮਪੋਸ ਦੀ ਮੌਤ ਹੋ ਗਈ ਸੀ। ਹਵਾਈ ਸੈਨਾ ਨੇ ਕੱਲ੍ਹ ਕਿਹਾ ਕਿ ਬਲੈਕ ਬਾਕਸ ‘ਚ ਦੋ ਘੰਟੇ ਦੀ ਉਡਾਣ ਦਾ ਬਿਉਰਾ ਦਰਜ ਹੈ, ਪਰ ਬੁੱਧਵਾਰ ਦੀ ਘਾਤਕ ਉਡਾਣ ਦਾ ਬਿਉਰਾ ਦਰਜ ਨਹੀਂ ਹੈ। ਇਸ ਹਾਦਸੇ ‘ਚ ਰਾਸ਼ਟਰਪਤੀ ਅਹੁਦੇ ਦੇ ਸੋਸ਼ਲਿਸਟ ਉਮੀਦਵਾਰ ਸਮੇਤ 6 ਹੋਰ ਲੋਕਾਂ ਦੀ ਮੌਤ ਹੋ ਗਈ ਸੀ। ਸੈਨਾ ਮੁਤਾਬਿਕ ਬਲੈਕ ਬਾਕਸ ‘ਚ ਉਡਾਣ ਦਾ ਵਿਵਰਨ ਨਹੀਂ ਹੋਣ ਕਾਰਨ ਜਾਂਚ ਕੀਤੀ ਜਾਵੇਗੀ।