ਬਰੈਂਪਟਨ ਵਿਖੇ ਮੋਦੀ ਹਮਾਇਤੀਆਂ ਵੱਲੋਂ ਕੀਤੀ ਰੈਲੀ ਦੌਰਾਨ ਵਾਪਰੀ ਝੜਪ ਦੇ ਮਾਮਲੇ ਵਿੱਚ ਦੂਜਾ ਵਿਅਕਤੀ ਹੋਇਆ ਚਾਰਜ

ਨਿਊਯਾਰਕ/ ਬਰੈਂਪਟਨ —  ਕੈਨੇਡਾ ਦੇ ਬਰੈਂਪਟਨ ਵਿਖੇ ਪਿਛਲੇ ਦਿਨੀ ਮੋਦੀ ਰੈਲੀ  ਦੌਰਾਨ ਮੋਦੀ ਦੇ ਹਮਾਇਤੀਆਂ ਵੱਲੋਂ ਕੀਤੀ ਗਈ ਕਾਰ ਰੈਲੀ ਦੌਰਾਨ ਹੋਈ ਇਕ ਝੜਪ ਤੇ ਇੱਕ 40 ਸਾਲਾਂ ਔਰਤ ਨਾਲ ਕੀਤੀ ਗਈ ਧੱਕਾਮੁੱਕੀ ਦੇ ਸਬੰਧ ਵਿੱਚ ਹੁਣ ਤੱਕ ਦੋ ਲੋਕਾਂ  ਨੂੰ  ਚਾਰਜ ਕੀਤਾ ਜਾ ਚੁੱਕਿਆ ਹੈ। ਇਸ ਮਾਮਲੇ ਵਿੱਚ ਟਰਾਂਟੋ ਦੇ 27 ਸਾਲਾਂ ਜਸਕਰਨ ਸਿੰਘ ਅਤੇ ਕੈਲੇਡਨ ਦੇ 30 ਸਾਲਾਂ ਜੋਧਵੀਰ ਧਾਲੀਵਾਲ ਨੂੰ ਚਾਰਜ਼ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦੀ ਬਰੈਂਪਟਨ ਕੋਰਟ ਵਿਖੇ ਪੇਸ਼ੀ ਹੋਵੇਗੀ । ਇਹ ਵੀ ਦੱਸਣਾ ਬਣਦਾ ਹੈ ਕਿ ਇਸ ਘਟਨਾ ਦੀ ਵੀਡੀਓ ਸੋਸ਼ਿਲ ਮੀਡੀਆ ਤੇ ਕਾਫ਼ੀ ਵਾਇਰਲ ਵੀ ਹੋਈ ਸੀ

Welcome to Punjabi Akhbar

Install Punjabi Akhbar
×
Enable Notifications    OK No thanks