
ਨਿਊਯਾਰਕ/ ਬਰੈਂਪਟਨ —ਲੋੜ ਤੋਂ ਵੱਧ ਇੱਕਠ ਕਰਨ ਦੇ ਦੋਸ਼ ਹੇਠ ਬਰੈਂਪਟਨ ਕ੍ਰਿਮਾਟੋਰੀਅਮ ਤੇ ਵਿਜ਼ੀਟੇਸ਼ਨ ਸੈਂਟਰ ਤੇ ਸਬੰਧਿਤ ਮੈਨੇਜਰ ਪੁਨੀਤ ਸਿੰਘ ਔਜਲਾ ਦਾ ਲਾਈਸੈਂਸ 15 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ, ਪਿਛਲੇ ਦਿਨੀਂ ਜਸਜੀਤ ਸਿੰਘ ਭੁੱਲਰ ਦੀਆਂ ਅੰਤਿਮ ਰਸਮਾਂ ਮੌਕੇ ਲੋੜ ਤੋ ਵੱਧ ਇੱਕਠ ਹੋ ਗਿਆ ਸੀ ,5 ਜਣਿਆ ਦੀ ਇਜਾਜ਼ਤ ਸੀ ਪਰ ਇੱਕਠ 60 ਤੋਂ ਵੱਧ ਜਣਿਆ ਦਾ ਹੋ ਗਿਆ ਸੀ । ਇਹ ਰੋਕ ਤੇ ਸਸਪੈਂਸ਼ਨ 15 ਮਾਰਚ ਤੋਂ ਲਾਗੂ ਹੋਵੇਗੀ ਤੇ ਕ੍ਰਿਮਾਟੋਰੀਅਮ ਤੇ ਵਿਜ਼ੀਟੇਸ਼ਨ ਸੈਂਟਰ ਮਾਰਚ ਦੇ ਅਖੀਰ ਤੱਕ ਬੰਦ ਰਹੇਗਾ।