ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬਰੈਂਪਟਨ (ਕੈਨੇਡਾ) ਵਿਖੇ ਨੌਜਵਾਨਾਂ ਨੇ ਕੀਤੀ ਸ਼ਹਿਰ ਦੀ ਸਫਾਈ

ਨਿਊਯਾਰਕ/ ਬਰੈਂਪਟਨ —ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬਰੈਂਪਟਨ ਵਿਖੇ ਅੱਜ ਨੌਜਵਾਨਾ ਵੱਲੋ ਸ਼ਹਿਰ ਦੀ ਸਫਾਈ ਕੀਤੀ ਗਈ ਹੈ । ਅੱਜ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਖੇ ਸਫਾਈ ਮਾਰਚ ਕੱਢੇ  ਗਏ ਹਨ ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆ ਦੀ ਸਫਾਈ ਕੀਤੀ ਗਈ ਹੈ ਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਸਫਾਈ ਅਭਿਆਨ ਵਿੱਚ ਅੰਤਰ-ਰਾਸ਼ਟਰੀ ਵਿਦਿਆਰਥੀ ਅਤੇ ਲੋਕਲ ਕੈਨੇਡੀਅਨ ਜੰਮਪਲ ਨੌਜਵਾਨ ਸ਼ਾਮਲ ਸਨ। ਇਹ ਸਫਾਈ ਮਾਰਚ ਸਟੀਲਜ਼ / 410 ਤੋਂ ਬਰੈਂਪਟਨ ਗੇਟਵੇ ਟਰਮੀਨਲ, ਮੇਨ ਸਟਰੀਟ / ਵਿਲੀਅਮਜ਼ ਤੋਂ ਬਰੈਂਪਟਨ ਗੇਟਵੇ ਟਰਮੀਨਲ, 407 / ਹੁਰੳਨਟਾਰੀਉ ਤੋਂ ਬਰੈਂਪਟਨ ਗੇਟਵੇ ਟਰਮੀਨਲ ,ਸਟੀਲਜ਼ / ਜੇਮਜ਼ ਪੋਟਰ ਤੋਂ ਬਰੈਂਪਟਨ ਗੇਟਵੇ ਟਰਮੀਨਲ ਅਤੇ  407 / ਮੈਕਲਾਗਿਨ ਤੋਂ ਬਰੈਂਪਟਨ ਗੇਟਵੇ ਟਰਮੀਨਲ ਤੱਕ ਕੀਤਾ ਗਿਆ ਹੈ। ਅਗਲੇ ਹਫਤੇ ਸ਼ਨਿਚਰਵਾਰ ਵਾਲੇ ਦਿਨ ਟਰਾਂਟੋ ਵਿਖੇ ਵੀ ਇਸੇ ਤਰਜ਼ ਤੇ ਹੀ ਸਫਾਈ ਕੀਤੀ ਜਾਵੇਗੀ ।ਇਸੇ ਤਰਾਂ ਦੀਆਂ ਖਬਰਾ ਮੈਨੀਟੋਬਾ ਤੋ ਵੀ ਆਈਆਂ ਹਨ ਤੇ ਕਿਸਾਨ ਹਮਾਇਤੀ ਧਿਰਾਂ ਵੱਲੋ ਸ਼ਹਿਰ ਨੂੰ ਸਾਫ ਸੁਥਰਾ ਰੱਖਕੇ ਆਪਣਾ ਵਿਰੋਧ ਦਰਜ਼ ਕਰਵਾਇਆ ਜਾ ਰਿਹਾ ਹੈ।

Install Punjabi Akhbar App

Install
×