ਨਿਊਜ਼ੀਲੈਂਡ ਪਾਰਲੀਮੈਂਟ ਵਿਚ ਮਨਾਈ ਡਾ. ਬੀ.ਆਰ. ਅੰਬੇਡਕਰ ਦੀ 125ਵੀਂ ਜੈਅੰਤੀ

NZ PIC 11 May-1ਮੱਧ ਪ੍ਰਦੇਸ਼ ਦੇ ਪਿੰਚ ਮਾਹੋਅ ਜਿਸ ਨੂੰ ਕਿ ਹੁਣ ਅੰਬੇਡਕਰ ਨਗਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਵਿਖੇ ਪੈਦਾ ਹੋਏ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ 125ਜੈਅੰਤੀ ਪਹਿਲੀ ਵਾਰ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਮਨਾ ਕੇ ਇਤਿਹਾਸ ਸਿਰਜਿਆ ਗਿਆ। ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਇਸ ਉਦਮ ਨੂੰ ਉਦੋਂ ਹੋਰ ਸਫਲਤਾ ਮਿਲ ਗਈ ਜਦੋਂ ਪਾਰਲੀਮੈਂਟ ਦੇ ਵਿਚ ਹੋਏ ਇਸ ਸਮਾਗਮ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਸੰਬੋਧਨ ਕੀਤਾ। ਡਾ. ਪਰਮਜੀਤ ਕੌਰ ਪਰਮਾਰ ਅਤੇ ਕਰਨੈਲ ਸਿੰਘ ਬੱਧਣ ਵੱਲੋਂ ਆਯੋਜਿਤ ਇਸ ਸਮਾਗਮ ਦੇ ਵਿਚ 200 ਤੋਂ ਵੱਧ ਭਾਰਤੀ ਲੋਕਾਂ ਨੇ ਹਿੱਸਾ ਲਿਆ। ਬਹੁਤ ਸਾਰੇ ਸੰਸਦ ਮੈਂਬਰ ਅਤੇ ਮੰਤਰੀ ਸਾਹਿਬਾਨ ਵੀ ਇਸ ਮੌਕੇ ਹਾਜ਼ਿਰ ਰਹੇ। ਸਟੇਜ ਸੰਚਾਲਨ ਸ੍ਰੀ ਸੰਜੀਵ ਤੂਰਾ ਅਤੇ ਆਸ਼ਿਮਾ ਸਿੰਘ ਵੱਲੋਂ ਕੀਤਾ ਗਿਆ। ਪ੍ਰਧਾਨ ਮੰਤਰੀ ਦਾ ਸ੍ਰੀ ਕਰਨੈਲ ਬੱਧਣ ਹੋਰਾਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਤੇ ਡਾ. ਭੀਮ ਰਾਓ ਦੇ ਜੀਵਨ ਉਤੇ ਚਾਨਣਾ ਪਾਇਆ। ਡਾ. ਪਰਮਜੀਤ ਪਰਮਾਰ ਨੇ ਵੀ ਬਾਬਾ ਸਾਹਿਬ ਦੇ ਕੀਤੇ ਕਾਰਜਾਂ ਨੂੰ ਯਾਦ ਕਰਦਿਆਂ ਸਿਜਦਾ ਕੀਤਾ ਅਤੇ ਆਖਿਆ ਕਿ ਭਾਰਤੀਆਂ ਦੇ ਵਿਚ ਡਾ. ਅੰਬੇਡਕਰ ਦੀ ਖਾਸ ਥਾਂ ਹੈ।  ਅੰਬੇਡਕਰ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਮੰਤਰੀ ਨੂੰ ਡਾ. ਭੀਮ ਰਾਓ ਦਾ ਇਕ ਸਟੈਚੂ ਯਾਦਗਾਰੀ ਚਿੰਨ੍ਹ ਵਜੋਂ ਦਿੱਤਾ ਗਿਆ। ਬੱਧਣ ਪਰਿਵਾਰ ਵੱਲੋਂ ਬਾਬਾ ਸਾਹਿਬ ਅਧਾਰਿਤ ਇਕ ਇੰਗਲਿਸ਼ ਕਿਤਾਬ ਵੀ ਪ੍ਰਧਾਨ ਮੰਤਰੀ ਨੂੰ ਸੌਂਪੀ ਗਈ। ਇਹ ਕਿਤਾਬ ਬਾਬੂ ਰਾਮ ਪਵਾਰ ਨੂੰ ਸਮਰਪਿਤ ਕੀਤੀ ਗਈ ਜੋ ਕਿ 100 ਸਾਲ ਪਹਿਲਾਂ ਇਥੇ ਆਏ ਸਨ। ਅੰਤ ਵਿਚ ਜਸਵਿੰਦਰ ਸੰਧੂ ਹੋਰਾਂ ਆਏ ਸਾਰੇ ਮਹਿਮਾਨਾਂ ਅਤੇ ਮੰਤਰੀ ਜਨਾਂ ਦਾ ਧੰਨਵਾਦ ਕੀਤਾ।

Install Punjabi Akhbar App

Install
×