ਖੂਹ ਬਣੇ ਭੂਤ!

Janmeja Singh Johl 190618 kcn1096

ਪਾਣੀ ਮਨੁੱਖ ਦੀ ਪਹਿਲੀ ਲੋੜ ਹੈ, ਇਸੇ ਲਈ ਮਨੁੱਖ ਦੀਆਂ ਪਹਿਲੀਆਂ ਬਸਤੀਆਂ ਦਾ ਵਾਸਾ ਦਰਿਆਵਾਂ ਦੇ ਕੰਢਿਆਂ ਤੇ ਹੀ ਹੋਇਆ। ਮਨੁੱਖ ਨੇ ਵਿਕਾਸ ਦੀ ਭਾਲ ਵਿਚ ਜਦੋਂ ਦੂਰ ਜਾਣਾ ਸ਼ੁਰੂ ਕੀਤਾ ਤਾਂ ਉਸਨੂੰ ਖੂਹ ਪੁੱਟਣ ਦਾ ਖਿਆਲ ਆਇਆ, ਕਹਿੰਦੇ ਹਨ ਪਹਿਲੇ ਖੂਹ 30,000 ਸਾਲ ਪਹਿਲੋਂ ਪੁੱਟੇ ਗਏ। ਇਹਦੀਆਂ ਕੰਧਾਂ ਢਿੱਗਾਂ ਜਾਂ ਪੱਥਰ ਦੀਆਂ ਬਣਦੀਆਂ ਸਨ। ਪਾਣੀ ਲਈ ਇਸ ਵਿਚ ਬੂਝਲੀਆਂ ਰੱਖੀਆਂ ਜਾਂਦੀਆਂ ਸਨ। ਸਮੇਂ ਨਾਲ ਡੂੰਘੀਆਂ ਖੂਹੀਆਂ ਹੋਂਦ ਵਿਚ ਆਈਆਂ। ਅਜੋਕੇ ਸਮੇਂ ਵਿਚ ਇਹ ਸਭ ਕੁਝ ਨੂੰ ਮੱਛੀ ਮੋਟਰਾਂ ਨੇ ਪਿੱਛੇ ਧੱਕ ਦਿੱਤਾ ਹੈ, ਆਮ ਲੋਕ ਤਿੰਨ ਤੋਂ ਪੰਜ ਇੰਚ ਦਾ ਬੋਰ ਕਰਦੇ ਹਨ, ਪਰ ਸਰਕਾਰੀ ਬੋਰ ਵੀਹ ਇੰਚ ਤਕ ਵੀ ਹੁੰਦੇ ਹਨ। ਜੋ ਪਾਣੀ ਨਾ ਲੱਭਣ ਜਾਂ ਹੋਰ ਕਾਰਨਾਂ ਕਰਕੇ ਉਵੇਂ ਹੀ ਛੱਡ ਦਿੱਤੇ ਜਾਂਦੇ ਹਨ। ਉਜਾੜ ਜਾਂ ਸ਼ਮਸ਼ਾਨ ਘਾਟਾਂ ਵਿਚਲੇ ਇਹ ਪੁਰਾਣੇ ਖੂਹ, ਖੂਹੀਆਂ ਤੇ ਵੱਡੇ ਬੋਰ ਜਿੱਥੇ ਸੱਪਾਂ ਦਾ ਘਰ ਹੁੰਦੇ ਹਨ, ਉੱਥੇ ਕਿਸੇ ਭਟਕੇ ਰਾਹੀ ਜਾਂ ਬੱਚੇ ਲਈ ਭੂਤ ਬਣ ਆਪਣੇ ਵਿਚ ਸੁੱਟ ਲੈਂਦੇ ਹਨ। ਇਸੇ ਤਰ੍ਹਾਂ ਨੰਗੀਆਂ ਤਾਰਾਂ ਲਟਕਦੀਆਂ ਮਿਲ ਜਾਣਗੀਆਂ। ਸਰਕਾਰਾਂ ਕੋਲ ਹੋਰ ਬਥੇਰੇ ਝਮੇਲੇ ਹੁੰਦੇ ਹਨ।

ਇਸ ਲਈ ਹੁਣ ਇਹ ਸਾਡਾ ਹੀ ਫਰਜ਼ ਬਣਦਾ ਹੈ ਕਿ ਆਪਣੇ ਆਲੇ ਦੁਆਲੇ ਪਏ ਇਹਨਾਂ ਲਾਵਾਰਸ ਮੌਤ ਦੇ ਖੂਹਾਂ ਦੀ ਨਿਸ਼ਾਨਦੇਹੀ ਕਰਕੇ ਆਪਣੇ ਇਲਾਕੇ ਦੇ ਪੰਚ, ਸਰਪੰਚ, ਬੀਡੀਪੀਓ, ਕੋਂਸਲਰ, ਐਮ ਐਲ ਏ, ਐਮ ਪੀ ਆਦਿ ਨੂੰ ਸੂਚਤ ਕਰਕੇ ਬੰਦ ਕਰਵਾਈਏ। ਅੱਜ ਕੱਲ ਤਾਂ ਤਕਰੀਬਨ ਹਰੇਕ ਕੋਲ ਕੈਮਰੇ ਵਾਲਾ ਫੋਨ ਹੈ, ਫੋਟੋ ਵੀ ਖਿੱਚ ਕੇ ਪਾਈ ਜਾ ਸਕਦੀ ਹੈ। ਜਿਹਨਾਂ ਕੋਲ ਵੱਟਸਐਪ ਹੈ, ਉਹ ਸਹੀ ਲੋਕੇਸ਼ਨ ਵੀ ਇਹਨਾਂ ਅਫਸਰਾਂ ਨੂੰ ਭੇਜ ਸਕਦੇ ਹਨ। ਇਸ ਕੰਮ ਤੇ ਕੋਈ ਖਰਚਾ ਨਹੀਂ ਹੈ, ਪਰ ਸਕੂਨ ਮੁਫਤ ਵਿਚ ਮਿਲੇਗਾ ।

(ਜਨਮੇਜਾ ਸਿੰਘ ਜੌਹਲ)

janmeja@gmail.com

Install Punjabi Akhbar App

Install
×