ਟੀਕਾਕਰਨ ‘ਤੇ ਨਿਰਭਰ ਆਸਟ੍ਰੇਲਿਆਈ ਅੰਤਰਰਾਸ਼ਟਰੀ ਸਰਹੱਦਾਂ ਦਾ ਖੁੱਲਣਾ: ਸਕਾਟ ਮੌਰੀਸਨ

ਕੋਵਿਡ-19 ਟੀਕਾਕਰਣ ਫਰਵਰੀ ਦੇ ਅੱਧ ਤੋਂ

ਤਕਰੀਬਨ 65,000 ਵੀਜ਼ਾ ਧਾਰਕਾਂ ਨੂੰ ਕਰਨਾ ਪਏਗਾ ਭੁਗਤਾਨ

(ਬ੍ਰਿਸਬੇਨ) ਆਸਟ੍ਰੇਲਿਆਈ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ ਆਸਟਰੇਲੀਆ ਸਖ਼ਤ ਸਰਹੱਦੀ ਪਾਬੰਦੀਆਂ ਕਾਰਨਵਾਇਰਸ ਨੂੰ ਕਾਬੂ ਕਰਨ ਵਿਚ ਵੱਡੀ ਪੱਧਰ ‘ਤੇ ਸਫ਼ਲ ਹੋਇਆ ਹੈ ਜਦਕਿ ਦੁਨੀਆ ਭਰ ਦੇ ਕਈ ਹੋਰ ਦੇਸ਼ ਅਜੇ ਵੀ ਤਾਲਾਬੰਦੀ ਅਤੇ ਘਾਤਕ ਮੌਤਾਂ ਨਾਲ ਜੂਝ ਰਹੇਹਨ। ਉਹਨਾਂ ਸੰਕੇਤ ਦਿੱਤਾ ਹੈ ਕਿ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਉਮੀਦ ਤੋਂ ਜਲਦੀ ਹੀ ਮੁੜ ਖੁੱਲ੍ਹ ਸਕਦੀਆਂ ਹਨ ਜੇ ਕਰੋਨਵਾਇਰਸ ਦਾ ਟੀਕਾ ਵਾਇਰਸ ਦੇਸੰਚਾਰ ਨੂੰ ਘਟਾਉਣ ਲਈ ਕਾਰਗਰ ਸਿੱਧ ਹੁੰਦਾ ਹੈ। ਉਹਨਾਂ ਸਪੱਸ਼ਟ ਕੀਤਾ ਕਿ ਜੇ ਇਹ ਲੋਕਾਂ ਵਿਚ ਵਾਇਰਸ ਦੀ ਲਾਗ ਫੈਲਣ ਤੋਂ ਰੋਕਦਾ ਹੈ ਤਾਂ ਇਹ ਗੇਮ-ਚੇਂਜਰਹੋ ਸਕਦਾ ਹੈ। ਇਸ ਲਈ ਅੰਤਰਰਾਸ਼ਟਰੀ ਯਾਤਰਾ ਦੁਬਾਰਾ ਖੋਲ੍ਹਣ ਦਾ ਫੈਸਲਾ ਹੁਣ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਾਇਰਸ ਇਕ ਵਿਅਕਤੀ ਤੋਂ ਦੂਸਰੇਵਿਅਕਤੀ ਵਿਚ ਫੈਲਣ ਤੋਂ ਰੋਕਣ ਵਿਚ ਟੀਕਾ ਕਿੰਨਾ ਪ੍ਰਭਾਵਸ਼ਾਲੀ ਹੁੰਦਾ ਹੈ। ਉੱਧਰ ਮੈਲਬਾਰਨ ਯੂਨੀਵਰਸਿਟੀ ਦੇ ਇਕ ਮਹਾਂਮਾਰੀ ਵਿਗਿਆਨੀ ਅਤੇ ਜਨ ਸਿਹਤਮਾਹਿਰ ਟੋਨੀ ਬਲੇਕਲੀ ਨੇ ਕਿਹਾ ਕਿ ਦੇਸ਼ ‘ਚ ਆਗਾਮੀਂ ਟੀਕਾਕਰਨ ਸਮੇਂ ਇਹ ਸੰਭਾਵਨਾ ਹੈ ਕਿ ਕੁਝ ਹੱਦ ਤਕ ਵਾਪਸ ਪਰਤਣ ਵਾਲੇ ਯਾਤਰੀਆਂ ਦੇ ਪ੍ਰਬੰਧਨ ਦੇਹਿੱਸੇ ਵਜੋਂ ਅੰਸ਼ਕ ਸਰਹੱਦ ਦੀਆਂ ਪਾਬੰਦੀਆਂ ਅਤੇ ਕੁਆਰੰਟੀਨ ਨੂੰ ਬਰਕਰਾਰ ਰੱਖਿਆ ਜਾਵੇਗਾ। 

ਕਿਉਂਕਿ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਲਾਗਲੱਗਣ ਤੋਂ ਕਿੰਨੀ ਸੁਰੱਖਿਆ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਕਿਸੇ ਨੂੰ ਯੂਕੇ ਵਿਚ ਟੀਕਾ ਲਗਾਇਆ ਜਾਂਦਾ ਹੈ ਜੋ ਆਸਟਰੇਲੀਆ ਦੀ ਯਾਤਰਾ ਕਰਦਾ ਹੈ ਤਾਂਸ਼ਾਇਦ ਉਨ੍ਹਾਂ ਨੂੰ ਕਾਫ਼ੀ ਸਮੇਂ ਲਈ ਅਲੱਗ ਰੱਖਿਆ ਜਾਵੇ ਕਿਉਂਕਿ ਉਹ ਅਜੇ ਵੀ ਵਾਇਰਸ ਲੈ ਕੇ ਜਾ ਸਕਦੇ ਹਨ। ਸਰਕਾਰ ਨੇ ਕੋਵਿਡ-19 ਪ੍ਰੋਗਰਾਮ ਤਹਿਤਫਰਾਈਜ਼ਰ-ਬਾਇਓਨਟੈਕ ਟੀਕੇ ਦੀ ਸ਼ੁਰੂਆਤ ਫਰਵਰੀ ਮਹੀਨੇ ਦੇ ਅੱਧ ਤੋਂ ਉਲੀਕੀ ਹੈ ਅਤੇ ਮਾਰਚ ਦੇ ਅੰਤ ਤੱਕ 4 ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਮਿੱਥਿਆਹੈ। ਆਸਟ੍ਰੇਲੀਆ ਦੀ ਕੋਵੀਡ-19 ਟੀਕਾਕਰਨ ਨੀਤੀ ਦੇ ਤਹਿਤ ਇਹ ਟੀਕਾ ਕੁੱਝ ਵੀਜ਼ਾ ਸ਼੍ਰੇਣੀਆਂ ਨੂੰ ਛੱਡ ਕੇ ਸਾਰੇ ਆਸਟ੍ਰੇਲਿਅਨ ਨਾਗਰਿਕਾਂ ਅਤੇ ਸਥਾਈਨਿਵਾਸੀਆਂ ਲਈ ਮੁਫ਼ਤ ਹੋਵੇਗਾ। ਸਬਕਲਾਸ 600 (ਟੂਰਿਸਟ) ਵੀਜ਼ਾ, ਸਬ ਕਲਾਸ 771 (ਟ੍ਰਾਂਜ਼ਿਟ), 651 (ਈਵਿਜ਼ਿਟਰ) ਅਤੇ 601 (ਇਲੈਕਟ੍ਰਾਨਿਕ ਟਰੈਵਲਅਥਾਰਟੀ) ਨੂੰ ਇਸ ਸਮੇਂ ਮੁਫ਼ਤ ਟੀਕਾਕਰਨ ਯੋਜਨਾ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਇਨ੍ਹਾਂ ਸ਼੍ਰੇਣੀਆਂ ਅਧੀਨ ਆਉਂਦੇ ਤਕਰੀਬਨ 65,000 ਵੀਜ਼ਾ ਧਾਰਕਾਂ ਨੂੰਇਸ ਟੀਕੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਆਸਟ੍ਰੇਲੀਆ ਵਿੱਚ ਲਗਭਗ 69,000 ਲੋਕ ਇਨ੍ਹਾਂ ਸ਼੍ਰੇਣੀਆਂ ਅਧੀਨ ਆਉਂਦੇ ਹਨ। ਆਸਟ੍ਰੇਲੀਅਨ ਸਰਕਾਰ ਨੇਫਾਈਜ਼ਰ-ਬਾਇਓਨਟੈਕ ਵੈਕਸੀਨ ਦੇ 10 ਮਿਲੀਅਨ ਟੀਕੇ ਅਤੇ 54 ਮਿਲੀਅਨ ਟੀਕੇ ਐਸਟ੍ਰਾਜ਼ੇਨੇਕਾ ਕੰਪਨੀ ਤੋਂ ਵੀ ਪ੍ਰਾਪਤ ਕਰਣ ਲਈ ਲੋੜੀਂਦੀ ਕਾਰਵਾਈ ਪੂਰੀਕਰ ਲਈ ਹੈ।

Install Punjabi Akhbar App

Install
×